ਪੰਜਾਬੀ ਸਾਹਿਤ ਸਭਾ ਵੱਲੋਂ ਚਾਰ ਸਾਹਿਤਕਾਰਾਂ ਦਾ ਹੋਵੇਗਾ ਸਨਮਾਨ
07:52 AM Feb 07, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਫਰਵਰੀ
ਪੰਜਾਬੀ ਸਾਹਿਤ ਸਭਾ ਵੱਲੋਂ ਲਗਾਈ ਜਾਂਦੀ ਸਾਲਾਨਾ ‘ਧੁੱਪ ਦੀ ਮਹਿਫ਼ਲ’ ਇਸ ਵਾਰ 11 ਫ਼ਰਵਰੀ ਨੂੰ ਨਵਯੁਗ ਫਾਰਮ, ਅੰਧੇਰੀਆ ਮੋੜ, ਮਹਿਰੌਲੀ ਵਿੱਚ ਸਜਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਗੱਲ ਕਰਦਿਆਂ ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸਭਾ ਦੇ ਚੇਅਰਪਰਸਨ ਡਾ. ਰੇਣੁਕਾ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ 1990 ਤੋਂ ਲਗਾਤਾਰ ਲਗਾਈ ਜਾਂਦੀ ‘ਧੁੱਪ ਦੀ ਮਹਿਫਲ’ ਦੇ ਦੋ ਪੜਾਅ ਹੋਣਗੇ। ਪਹਿਲੇ ਵਿਚ ਪੰਜਾਬੀ ਦੇ ਚਾਰ ਸਿਰਕੱਢ ਸਾਹਿਤਕਾਰਾਂ ਅਮਰੀਕ ਗਿੱਲ, ਨਿਰਮਲ ਅਰਪਨ, ਅਮਰ ਜਯੋਤੀ ਤੇ ਕੁਲਬੀਰ ਬਡੇਸਰੋਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਨਮਾਨ ਵਿਚ ਇਕ ਸ਼ਾਲ, ਮਾਣ-ਪੱਤਰ ਤੇ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਨਗਦ ਦਿੱਤੇ ਜਾਂਦੇ ਹਨ। ਦੂਜੇ ਪੜਾਅ ਵਿਚ ਕੁਝ ਨਾਮੀ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ।
Advertisement
Advertisement
Advertisement