For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਵਿੱਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ

08:05 AM Jul 27, 2024 IST
ਕੌਮੀ ਰਾਜਧਾਨੀ ਵਿੱਚ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ
ਨਵੀਂ ਦਿੱਲੀ ਵਿੱਚ ਪਏ ਮੀਂਹ ਮਗਰੋਂ ਸੜਕ ’ਤੇ ਭਰੇ ਪਾਣੀ ’ਚ ਫਸੇ ਹੋਏ ਵਾਹਨ। -ਫੋਟੋ: ਪੀਟੀਆਈ
Advertisement

ਮਨਧੀਰ ਦਿਓਲ
ਨਵੀਂ ਦਿੱਲੀ, 26 ਜੁਲਾਈ
ਸ਼ੁੱਕਰਵਾਰ ਤੜਕੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਦਿੱਲੀ ਵਿੱਚ ਗਰਮੀ ਅਤੇ ਨਮੀ ਤੋਂ ਰਾਹਤ ਦਿਵਾਈ ਹੈ ਪਰ ਨਾਲ ਹੀ ਸ਼ਹਿਰ ਦੀਆਂ ਕਈ ਸੜਕਾਂ ਉੱਤੇ ਪਾਣੀ ਭਰ ਗਿਆ, ਜਿਸ ਨਾਲ ਜੀਵਨ ਪ੍ਰਭਾਵਿਤ ਹੋਇਆ ਹੈ। ਦੱਖਣੀ ਦਿੱਲੀ ਦੇ ਮਹਿਰੌਲੀ-ਬਦਰਪੁਰ ਰੋਡ ਅਤੇ ਸਫਦਰਜੰਗ ਐਨਕਲੇਵ ’ਚ ਭਾਰੀ ਪਾਣੀ ਭਰ ਗਿਆ। ਸ਼ੁੱਕਰਵਾਰ ਸਵੇਰੇ ਰਾਸ਼ਟਰੀ ਰਾਜਧਾਨੀ ’ਚ ਭਾਰੀ ਮੀਂਹ ਦੇ ਦੌਰ ਤੋਂ ਬਾਅਦ ਦਿੱਲੀ ਦੀਆਂ ਕਈ ਸੜਕਾਂ ’ਤੇ ਪਾਣੀ ਭਰ ਗਿਆ ਤੇ ਵਾਹਨਾਂ ਵਿੱਚ ਪਾਣੀ ਭਰਨ ਕਰ ਕੇ ਯਾਤਰੀਆਂ ਨੂੰ ਆਵਾਜਾਈ ਜਾਮ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਪਾਣੀ ਭਰੀਆਂ ਗਲੀਆਂ ’ਚੋਂ ਲੰਘਣ ਲਈ ਜੱਦੋ-ਜਹਿਦ ਕਰ ਦੇ ਦੇਖਿਆ ਜਾ ਸਕਦਾ ਸੀ, ਜਿਸਨੇ ਸਰਕਾਰ ਦੇ ਮੌਨਸੂਨ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਿੱਲੀ ਦੀਆਂ ਸੜਕਾਂ ਦੇ ਪਾਣੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਤੇ ਇਸ ਦੀਆਂ ਏਜੰਸੀਆਂ ਨੇ ਮੌਨਸੂਨ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਘੱਟ ਕਰਨ ਲਈ ਕੋਈ ਗੰਭੀਰ ਕਦਮ ਨਹੀਂ ਚੁੱਕੇ ਹਨ।
ਦਿੱਲੀ ਦੇ ਮੁੱਖ ਮੌਸਮ ਸਟੇਸ਼ਨ ਸਫਦਰਜੰਗ ਵਿੱਚ ਸਵੇਰੇ 5.30 ਵਜੇ ਤੋਂ ਸਵੇਰੇ 8.30 ਵਜੇ ਤੱਕ 39 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਦਿੱਲੀ ਯੂਨੀਵਰਸਿਟੀ ਦੇ ਮੌਸਮ ਕੇਂਦਰ ’ਤੇ 89 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਪੀਤਮਪੁਰਾ ਦੇ ਮੌਸਮ ਸਟੇਸ਼ਨ ’ਤੇ 10 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਲੁਟੀਅਨਜ਼ ਦਿੱਲੀ ਵਿੱਚ ਆਸਟਰੇਲੀਆਈ ਅਤੇ ਬ੍ਰਿਟਿਸ਼ ਦੂਤਾਵਾਸਾਂ ਦੇ ਸਾਹਮਣੇ ਦੀਆਂ ਸੜਕਾਂ, ਧੌਲਾ ਕੁਆਂ, ਸਾਕੇਤ ਮੈਟਰੋ ਸਟੇਸ਼ਨ, ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦਾ ਖੇਤਰ, ਸ਼ਾਂਤੀਪਥ, ਮੋਤੀਬਾਗ, ਨੌਰੋਜੀ ਨਗਰ, ਭੀਕਾਜੀ ਕਾਮਾ ਸਥਾਨ, ਮਿੰਟੋ ਪੁਲ, ਸਦਰ ਬਾਜ਼ਾਰ, ਰਿੰਗ ਰੋਡ, ਮੁਕਰਬਾ ਚੌਕ, ਗੁਲਾਬੀ ਬਾਗ ਅੰਡਰਪਾਸ, ਜੀ.ਟੀ.ਕੇ ਡਿਪੂ, ਜ਼ਖੀਰਾ ਅੰਡਰਪਾਸ, ਕੁਤੁਬ ਮਿਨਾਰ ਨੇੜੇ ਅਨੁਵਰਤ ਮਾਰਗ, ਨਿਗਮ ਬੋਧ ਘਾਟ, ਸੱਤਿਆ ਨਿਕੇਤਨ ਬੱਸ ਸਟੈਂਡ ਦੇ ਸਾਹਮਣੇ ਪਾਣੀ ਇਕੱਠਾ ਹੋ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ ਰੇਲਵੇ ਨਿਰਮਾਣ ਕਾਰਨ ਪਾਣੀ ਭਰਿਆ ਸੀ ਜਿਸ ਕਾਰਨ ਲੀਲਾ ਪੈਲੇਸ ਹੋਟਲ ਦੇ ਆਲੇ-ਦੁਆਲੇ ਪਾਈਪ ਲੀਕ ਹੋ ਗਈ ਸੀ ਜਿਸ ਕਾਰਨ ਬ੍ਰਿਟਿਸ਼ ਹਾਈ ਕਮਿਸ਼ਨ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋ ਗਿਆ ਸੀ, ਇਸ ਨੂੰ ਹੱਲ ਕਰ ਲਿਆ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਐਤਵਾਰ ਤੱਕ ਰਾਜਧਾਨੀ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।

Advertisement
Advertisement
Author Image

joginder kumar

View all posts

Advertisement