For the best experience, open
https://m.punjabitribuneonline.com
on your mobile browser.
Advertisement

ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ ਕੀਤੇ

10:00 AM May 21, 2024 IST
ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ ਕੀਤੇ
Advertisement

ਤਰਨ ਤਾਰਨ: ਖਾਲੜਾ ਪੁਲੀਸ ਨੇ ਬੀਐੱਸਐੱਫ਼ ਦੀ ਮਦਦ ਨਾਲ ਇਕ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 1. 840 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਕੁਝ ਚਿਰ ਪਹਿਲਾਂ ਬੀਐੱਸਐਫ਼ ਨੇ ਇਲਾਕੇ ਦੇ ਪਿੰਡ ਕਲਸੀਆਂ ਦੇ ਕਿਸਾਨ ਜਸਵੰਤ ਸਿੰਘ ਦੇ ਖੇਤਾਂ ਵਿੱਚੋਂ ਇਕ ਆਸਟਰੇਲੀਆ ਦਾ ਬਣਿਆਂ ਗਲੋਕ ਪਿਸਤੌਲ ਬਰਾਮਦ ਕੀਤਾ ਸੀ ਜਿਸ ਦੀ ਜਾਂਚ ਪੜਤਾਲ ਕਰਨ ਤੇ ਰਾਜੋਕੇ ਦੇ ਜੋਬਨਜੀਤ ਸਿੰਘ ਨੂੰ ਵਿਦੇਸ਼ ਫਰਾਰ ਹੋਣ ਤੇ ਰਾਜਾਸਾਂਸੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੋਬਨਜੀਤ ਸਿੰਘ ਦੀ ਕੀਤੀ ਪੁੱਛ-ਗਿੱਛ ਤੇ ਪੁਲੀਸ ਨੇ ਰਾਜੋਕੇ ਦੇ ਵਾਸੀ ਲਵਪ੍ਰੀਤ ਸਿੰਘ, ਵਿਸ਼ਾਲਦੀਪ ਸਿੰਘ ਅਤੇ ਮਧਰ ਮਥਰਾ ਭਾਗੀ ਦੇ ਵਾਸੀ ਸ਼ਿਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਇਹ 1.840 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਗਰੋਹ ਦਾ ਸਰਗਨਾ ਵਿਸ਼ਾਲਦੀਪ ਸਿੰਘ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement