For the best experience, open
https://m.punjabitribuneonline.com
on your mobile browser.
Advertisement

ਘੁਸਪੈਠ ਦੀ ਕੋੋਸ਼ਿਸ਼ ਕਰਦੇ ਚਾਰ ਦਹਿਸ਼ਤਗਰਦ ਹਲਾਕ

10:33 PM Jun 29, 2023 IST
ਘੁਸਪੈਠ ਦੀ ਕੋੋਸ਼ਿਸ਼ ਕਰਦੇ ਚਾਰ ਦਹਿਸ਼ਤਗਰਦ ਹਲਾਕ
Advertisement

ਸ੍ਰੀਨਗਰ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਮਛੀਲ ਸੈਕਟਰ ਵਿਚ ਅੱਜ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਦਹਿਸ਼ਤਗਰਦਾਂ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਮਛੀਲ ਸੈਕਟਰ ਦੇ ਕਾਲਾ ਜੰਗਲ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ਸ ਕੀਤੀ ਸੀ। ਕਸ਼ਮੀਰ ਜ਼ੋਨ ਪੁਲੀਸ ਨੇ ਇਕ ਟਵੀਟ ਵਿੱਚ ਕਿਹਾ, ”ਫੌਜ ਤੇ ਪੁਲੀਸ ਨੇ ਇਕ ਸਾਂਝੇ ਅਪਰੇਸ਼ਨ ਦੌਰਾਨ ਕੁਪਵਾੜਾ ਦੇ ਮਛੀਲ ਸੈਕਟਰ ਵਿੱਚ ਕਾਲਾ ਜੰਗਲ ਇਲਾਕੇ ਵਿੱਚ ਮਕਬੂਜ਼ਾ ਕਸ਼ਮੀਰ ਵਾਲੇ ਪਾਸਿਓਂ ਘੁਸਪੈਠ ਦੀ ਕੋਸ਼ਿਸ਼ ਕਰਦੇ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ।” -ਪੀਟੀਆਈ

Advertisement

Advertisement
Tags :
Advertisement
Advertisement
×