For the best experience, open
https://m.punjabitribuneonline.com
on your mobile browser.
Advertisement

ਹੈਰੋਇਨ, ਪਿਸਤੌਲ ਅਤੇ ਮੈਗਜ਼ੀਨ ਸਣੇ ਚਾਰ ਤਸਕਰ ਕਾਬੂ

08:43 AM Apr 04, 2024 IST
ਹੈਰੋਇਨ  ਪਿਸਤੌਲ ਅਤੇ ਮੈਗਜ਼ੀਨ ਸਣੇ ਚਾਰ ਤਸਕਰ ਕਾਬੂ
Advertisement

ਪੱਤਰ ਪ੍ਰੇਰਕ
ਮਮਦੋਟ, 3 ਅਪਰੈਲ
ਇੱਥੇ ਮਮਦੋਟ ਪੁਲੀਸ ਨੇ ਪਿੰਡ ਰਹੀਮੇ ਕੇ ਉਤਾੜ ਨੇੜੇ ਨਾਕੇ ਦੌਰਾਨ 550 ਗ੍ਰਾਮ ਹੈਰੋਇਨ, ਪਿਸਤੌਲ (32 ਬੋਰ) ਅਤੇ ਇਕ ਮੈਗਜ਼ੀਨ ਸਣੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਗਗਨਦੀਪ ਸਿੰਘ ਵਾਸੀ ਸ਼ੇਰਾ ਮਡਾਰ (ਮੱਖੂ), ਬਲਵਿੰਦਰ ਸਿੰਘ ਉਰਫ ਕੁਲਵਿੰਦਰ ਵਾਸੀ ਪੋਜੋ ਕੇ ਉਤਾੜ, ਐੱਮਪੀ ਸਿੰਘ ਪਿੰਡ ਫੱਤੇਵਾਲਾ ਅਤੇ ਦੀਪੂ ਪਾਕਿਸਤਾਨ ਵਾਲੇ ਪਾਸਿਓਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਕਾਫੀ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪੁਲੀਸ ਨੂੰ ਇਹ ਪਤਾ ਲੱਗਿਆ ਕਿ ਇਹ ਡਰੋਨ ਰਾਹੀਂ ਤਸਕਰੀ ਕਰਦੇ ਹਨ ਜਿਸ ਤਹਿਤ ਨਸ਼ੇ ਦੀ ਖੇਪ ਮੰਗਵਾਈ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×