ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ ਵਿੱਚ ਚਾਰ ਭੈਣਾਂ ਨਦੀ ਵਿੱਚ ਡੁੱਬੀਆਂ

11:54 PM Jun 17, 2024 IST

ਬਲਰਾਮਪੁਰ (ਯੂਪੀ), 17 ਜੂਨ
ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਅੱਜ ਚਾਰ ਨਾਬਾਲਗ ਭੈਣਾਂ ਨਹਾਉਂਦੇ ਸਮੇਂ ਨਦੀ ਵਿੱਚ ਡੁੱਬ ਗਈਆਂ। ਇਨ੍ਹਾਂ ਵਿੱਚੋਂ ਸਭ ਤੋਂ ਛੋਟੀ ਸੱਤ ਸਾਲ ਦੀ ਸੀ। ਪੁਲੀਸ ਸੁਪਰਡੈਂਟ (ਐੱਸਪੀ) ਕੇਸ਼ਵ ਕੁਮਾਰ ਨੇ ਦੱਸਿਆ ਕਿ ਕਾਲੂ ਬੰਕਟ ਪਿੰਡ ਵਾਸੀ ਰਾਜੂ ਦੀਆਂ ਧੀਆਂ ਰੇਸ਼ਮਾ (13), ਅਫਸਾਨਾ (11), ਗੁੱਡੀ (9) ਅਤੇ ਲਾਲੀ ਈਦ-ਉਲ-ਜ਼ੁਹਾ ਮਨਾਉਣ ਲਈ ਰੇਹਰਾ ਬਾਜ਼ਾਰ ਥਾਣਾ ਖੇਤਰ ਵਿੱਚ ਆਪਣੇ ਮਾਮੇ ਦੇ ਘਰ ਆਈਆਂ ਹੋਈਆਂ ਸਨ। ਸ਼ਾਮ ਨੂੰ ਉਹ ਕੁਆਨੋ ਨਦੀ ’ਤੇ ਚਲੀਆਂ ਗਈਆਂ। ਇਸ ਦੌਰਾਨ ਨਦੀ ਵਿੱਚ ਨਹਾਉਣ ਮੌਕੇ ਉਹ ਡੂੰਘੇ ਪਾਣੀ ਵਿੱਚ ਚਲੀਆਂ ਗਈਆਂ। ਐੱਸਪੀ ਨੇ ਦੱਸਿਆ ਨੇ ਕਿਹਾ ਕਿ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਉਨ੍ਹਾਂ ਨੂੰ ਬਚਾਉਣ ਲਈ ਪੁੱਜੇ ਪਰ ਅਸਫਲ ਰਹੇ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਪਾਣੀ ਵਿੱਚੋਂ ਕੱਢਿਆ ਗਿਆ ਹੈ।

Advertisement

Advertisement