ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਰ ਸੇਵਾਮੁਕਤ ਨੌਕਰਸ਼ਾਹ ਚਲਾ ਰਹੇ ਨੇ ਨਿਤੀਸ਼ ਕੁਮਾਰ ਸਰਕਾਰ: ਪ੍ਰਸ਼ਾਂਤ ਕਿਸ਼ੋਰ

07:32 AM Sep 30, 2024 IST
ਚਾਰ ਸੇਵਾਮੁਕਤ ਨੌਕਰਸ਼ਾਹ ਚਲਾ ਰਹੇ ਨੇ ਨਿਤੀਸ਼ ਕੁਮਾਰ ਸਰਕਾਰ: ਪ੍ਰਸ਼ਾਂਤ ਕਿਸ਼ੋਰ

ਪਟਨਾ, 29 ਸਤੰਬਰ
ਸਿਆਸੀ ਰਣਨੀਤੀਕਾਰ ਤੋਂ ਕਾਰਕੁਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇੱਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਹਮਲਾ ਕਰਦਿਆਂ ਉਨ੍ਹਾਂ ’ਤੇ ਚਾਰ ਸੇਵਾਮੁਕਤ ਨੌਕਰਸ਼ਾਹਾਂ ਜ਼ਰੀਏ ਸਰਕਾਰ ਚਲਾਉਣ ਦਾ ਦੋਸ਼ ਲਾਇਆ। ਆਪਣੀ ਖ਼ੁਦ ਦੀ ਸਿਆਸੀ ਪਾਰਟੀ ਬਣਾਉਣ ਤੋਂ ਤਿੰਨ ਦਿਨ ਪਹਿਲਾਂ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸ਼ੋਰ ਨੇ ਜੇਡੀ(ਯੂ) ਪ੍ਰਧਾਨ ਨਿਤੀਸ਼ ਕੁਮਾਰ ਨੂੰ ਸੱਤਾ ਤੋਂ ਹਟਾਉਣ ਦਾ ਸੰਕਲਪ ਲਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ‘ਤਿੰਨ ਐੱਸ’ ਭਾਵਕਿ ‘ਸ਼ਰਾਬ’, ‘ਸਰਵੇ’ (ਜ਼ਮੀਨ) ਅਤੇ ‘ਸਮਾਰਟ ਮੀਟਰ’ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਹ ਮੁੱਦੇ ‘ਮੌਜੂਦਾ ਸ਼ਾਸਨ ਦੇ ਤਾਬੂਤ ਵਿੱਚ ਆਖ਼ਰੀ ਕਿੱਲ’ ਸਾਬਤ ਹੋਣਗੇ। ਕਿਸ਼ੋਰ ਨੇ ਦੋਸ਼ ਲਾਇਆ, ‘‘ਨਿਤੀਸ਼ ਕੁਮਾਰ ਸਰਕਾਰ ਚਾਰ ਸੇਵਾਮੁਕਤ ਨੌਕਰਸ਼ਾਹਾਂ ਵੱਲੋਂ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਇਨ੍ਹਾਂ ਬਾਬੂਆਂ ਦੇ ਚੁੰਗਲ ਵਿੱਚ ਹਨ। ਨਾ ਤਾਂ ਨਿਤੀਸ਼ ਅਤੇ ਨਾ ਹੀ ਇਹ ਨੌਕਰਸ਼ਾਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਨਿਤੀਸ਼ ਕੁਮਾਰ ਹੁਣ ਬਦਲ ਗਏ ਹਨ। ਉਨ੍ਹਾਂ ਆਪਣੀ ਨੈਤਕਿਤਾ ਗੁਆ ਦਿੱਤੀ ਹੈ ਅਤੇ ਉਹ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਨੂੰ ਬਚਾਈ ਰੱਖਣ ’ਚ ਰੁਚੀ ਰੱਖਦੇ ਹਨ।’’ ਉਨ੍ਹਾਂ ਦੀ ‘ਜਨ ਸੁਰਾਜ’ ਪਾਰਟੀ ਦੋ ਅਕਤੂਬਰ ਨੂੰ ਇੱਕ ਸਿਆਸੀ ਪਾਰਟੀ ਬਣ ਜਾਵੇਗੀ। ਕਿਸ਼ੋਰ ਨੇ ਕਿਹਾ, ‘‘ਜਦੋਂ ਅਸੀਂ 2025 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਬਿਹਾਰ ਵਿੱਚ ਸਰਕਾਰ ਬਣਾਵਾਂਗੇ ਤਾਂ ਅਸੀਂ ਇੱਕ ਘੰਟੇ ਦੇ ਅੰਦਰ-ਅੰਦਰ ਸ਼ਰਾਬਬੰਦੀ ਖ਼ਤਮ ਕਰ ਦਿਆਂਗੇ।’’ ਉਨ੍ਹਾਂ ਕਿਹਾ, ‘‘ਸ਼ਰਾਬਬੰਦੀ ਸਿਰਫ਼ ਕਾਗ਼ਜ਼ਾਂ ਵਿੱਚ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ‘ਹੋਮ ਡਲਿਵਰੀ’ ਧੜੱਲੇ ਨਾਲ ਚੱਲ ਰਹੀ ਹੈ।’’ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜਨ ਸੁਰਾਜ ਸ਼ੁਰੂ ਤੋਂ ਹੀ ਸ਼ਰਾਬਬੰਦੀ ਖ਼ਿਲਾਫ਼ ਰਿਹਾ ਹੈ ਕਿਉਂਕਿ ‘‘ਸੂਬੇ ਵਿੱਚ ਮੌਜੂਦਾ ਸ਼ਰਾਬਬੰਦੀ ਕਾਨੂੰਨ ‘ਫਰਜ਼ੀ’ ਹੈ, ਹਰ ਸਾਲ 20,000 ਕਰੋੜ ਰੁਪਏ ਦੀ ਆਮਦਨ ਦਾ ਨੁਕਸਾਨ ਹੋ ਰਿਹਾ ਹੈ। ਸ਼ਰਾਬ ਮਾਫੀਆ ਅਤੇ ਅਧਿਕਾਰੀ ਗ਼ੈਰਕਾਨੂੰਨੀ ਵਪਾਰ ਤੋਂ ਪੈਸਾ ਕਮਾ ਰਹੇ ਹਨ।’’ਜਨ ਸੁਰਾਜ ਪ੍ਰਧਾਨ ਨੇ ਕਿਹਾ, ‘‘ਮਹਿਲਾਵਾਂ ਦੀ ਵੋਟ ਮਿਲੇ ਜਾਂ ਨਾ, ਮੈਂ ਸ਼ਰਾਬਬੰਦੀ ਖ਼ਿਲਾਫ਼ ਬੋਲਦਾ ਰਹਾਂਗਾ ਕਿਉਂਕਿ ਇਹ ਬਿਹਾਰ ਦੇ ਹਿੱਤ ਵਿੱਚ ਨਹੀਂ ਹੈ।’’ -ਪੀਟੀਆਈ

Advertisement

Advertisement