ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਸੜਕ ਹਾਦਸਿਆਂ ’ਚ ਚਾਰ ਜਣੇ ਜ਼ਖ਼ਮੀ

10:36 AM Jan 21, 2024 IST
ਹਵਾਈ ਪੁਲ ’ਤੇ ਖੜ੍ਹੇ ਹਾਦਸਾਗ੍ਰਸਤ ਵਾਹਨ।

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 20 ਜਨਵਰੀ
ਇੱਥੇ ਦੋ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਸਮਾਜ ਸੇਵੀ ਸੰਗਠਨਾਂ ਦੇ ਵਾਲੰਟੀਅਰਾਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਹਿਲਾ ਹਾਦਸਾ ਤੜਕੇ ਕਰੀਬ 2:30 ਵਜੇ ਪਰਸ ਰਾਮ ਨਗਰ ਹਵਾਈ ਪੁਲ ’ਤੇ ਵਾਪਰਿਆ ਜਿੱਥੇ ਇੱਕ ਸਕਾਰਪੀਓ ਗੱਡੀ ਉਲਟਣ ਕਾਰਨ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੱਡੀ ਤੇਜ਼ ਰਫ਼ਤਾਰ ਸੀ। ਸਾਹਮਣਿਓਂ ਆ ਰਹੇ ਇੱਕ ਵਾਹਨ ਦੀਆਂ ਲਾਈਟਾਂ ਤੇਜ਼ ਹੋਣ ਕਰਕੇ ਚਾਲਕ ਦੀਆਂ ਅੱਖਾਂ ਚੁੰਧਿਆ ਗਈਆਂ ਅਤੇ ਸਕਾਰਪੀਓ ਅਸੰਤੁਲਿਤ ਹੋ ਕੇ ਪਲਟ ਗਈ। ਪੀਸੀਆਰ ਦੇ ਜਵਾਨ ਤੁਰੰਤ ਉੱਥੇ ਪੁੱਜੇ।
ਘਟਨਾ ਦੀ ਸਾਰ ਮਿਲਣ ਸਾਰ ਯੂਥ ਵੈੱਲਫ਼ੇਅਰ ਸੁਸਾਇਟੀ ਬਠਿੰਡਾ ਦੇ ਕਾਰਕੁਨ ਹਰਸ਼ਿਤ ਚਾਵਲਾ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪੁੱਜਦਾ ਕੀਤਾ। ਜ਼ਖ਼ਮੀਆਂ ਦੀ ਪਛਾਣ ਰਵੀ ਵਾਸੀ ਰਾਮਪੁਰਾ, ਗੁਰਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਆਕਾਸ਼ਦੀਪ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਵਜੋਂ ਦੱਸੀ ਗਈ ਹੈ।
ਦੂਜਾ ਹਾਦਸਾ ਗੋਨਿਆਣਾ ਰੋਡ ’ਤੇ ਸਥਿਤ ਆਦਰਸ਼ ਨਗਰ ਬਠਿੰਡਾ ਕੋਲ ਵਾਪਰਿਆ ਜਿੱਥੇ ਕਾਰ ਨਾਲ ਟਕਰਾਉਣ ਕਾਰਨ ਸਕੂਟਰੀ ਚਾਲਕ ਮਹਿਲਾ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਮਹਿਲਾ ਕੰਮ ਦੇ ਸਬੰਧ ’ਚ ਆਪਣੀ ਸਕੂਟਰੀ ’ਤੇ ਘਰੋਂ ਚੱਲੀ ਸੀ ਕਿ ਰਸਤੇ ’ਚ ਅਚਾਨਕ ਟਰੈਕਟਰ ਆ ਜਾਣ ਕਾਰਨ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਮਹਿਲਾ ਡਿੱਗ ਕੇ ਫੱਟੜ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਾਲੰਟੀਅਰ ਭਰਤ ਸਿੰਗਲਾ ਅਤੇ ਮਨਿੰਦਰ ਸਿੰਘ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਅੱਪੜੇ ਅਤੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਸਿਵਲ ਹਪਸਤਾਲ ਪਹੁੰਚਾਇਆ। ਜ਼ਖ਼ਮੀ ਔਰਤ ਦੀ ਪਛਾਣ ਕਰਮਜੀਤ ਕੌਰ ਵਜੋਂ ਦੱਸੀ ਗਈ ਹੈ।

Advertisement

ਸੜਕ ਹਾਦਸੇ ਵਿੱਚ ਨੌਜਵਾਨ ਹਲਾਕ

ਪੱਖੋ ਕੈਂਚੀਆਂ: ਇੱਥੇ ਬਰਨਾਲਾ-ਮੋਗਾ ਕੌਮੀ ਮਾਰਗ ਉੱਤੇ ਪਿੰਡ ਚੀਮਾ‌ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸੁਖਚੈਨ ਰਾਮ ਪੁੱਤਰ ਰਾਜੂ ਰਾਮ ਆਪਣੇ ਘਰ ਦੇ ਬਾਹਰ ਸੜਕ ਦੇ ਇੱਕ ਸਾਈਡ ਤੁਰਿਆ ਜਾ ਰਿਹਾ ਸੀ ਕਿ ਪਿੱਛੇ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਸਿਰ ਉਪਰ ਸੱਟ ਲੱਗੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਉਪਰੰਤ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। -ਪੱਤਰ ਪ੍ਰੇਰਕ

Advertisement
Advertisement