For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਚਾਰ ਵਿਅਕਤੀਆਂ ਦੀ ਮੌਤ

08:20 AM Jan 20, 2024 IST
ਸੜਕ ਹਾਦਸਿਆਂ ਵਿੱਚ ਚਾਰ ਵਿਅਕਤੀਆਂ ਦੀ ਮੌਤ
Advertisement

ਪੱਤਰ ਪ੍ਰੇਰਕ
ਜੀਂਦ, 19 ਜਨਵਰੀ
ਇੱਥੇ ਬੀਤੇ 24 ਘੰਟਿਆਂ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਰੇਵਰ ਨਿਵਾਸੀ ਸੁਰਿੰਦਰ ਅਪਣੇ ਚਚੇਰੇ ਭਰਾ ਹੈਪੀ ਨਾਲ ਮੋਟਰਸਾਈਕਲ ’ਤੇ ਅਪਣੇ ਖੇਤਾਂ ਵਿੱਚ ਗਿਆ ਸੀ। ਵਾਪਸੀ ਵੇਲੇ ਪਿੰਡ ਦੇ ਸ਼ਮਸ਼ਾਨ ਘਾਟ ਕੋਲ ਇੱਕ ਤੇਜ ਰਫ਼ਤਾਰ ਕਾਰ ਤੋਂ ਬਚਾਅ ਕਰਦਿਆਂ ਉਨ੍ਹਾਂ ਕੱਟ ਮਾਰਿਆ ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਖੰਭੇ ਨਾਲ ਜਾ ਟਕਰਾਇਆ, ਜਿਸ ਕਾਰਨ ਹੈਪੀ ਦੀ ਮੌਤ ਹੋ ਗਈ ਤੇ ਸੁਰਿੰਦਰ ਜ਼ਖ਼ਮੀ ਹੋ ਗਿਆ।
ਇਸੇ ਤਰ੍ਹਾਂ ਪਿੰਡ ਹੈਬਤਪੁਰ ਦੇ ਪੁਲ ਕੋਲ ਖੜ੍ਹੀ ਟਰਾਲੀ ਵਿੱਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 27 ਸਾਲਾ ਸਤਿੰਦਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਜੀਂਦ ਦੇ ਕੋਰਟ ਕੰਪਲੈਕਸ ਪਿਛਲੀ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਮੋਟਰਸਾਈਕਲ ਟਕਰਾ ਜਾਣ ਕਾਰਨ ਰਾਹੁਲ ਦੀ ਮੌਤ ਹੋ ਗਈ।
ਜੀਂਦ-ਸਫੀਦੋਂ ਰੋਡ ’ਤੇ ਵਾਪਰੇ ਇੱਕ ਹੋਰ ਹਾਦਸੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਜਾਨਾ ਖੁਰਦ ਕੋਲ ਮਾਰੂਤੀ ਵੈਨ ਅਤੇ ਟਰੱਕ ਵਿਚਕਾਰ ਹੋਈ ਟੱਕਰ ਕਾਰਨ ਈਸ਼ਵਰ ਸਿੰਘ (70) ਦੀ ਮੌਤ ਹੋ ਗਈ। ਈਸ਼ਵਰ ਸਿੰਘ ਦੇ ਪੁੱਤਰ ਬਲਜੀਤ ਵੱਲੋਂ ਪਿੱਲੂਖੇੜਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਪਿਤਾ ਆਰਮੀ ਤੋਂ ਸੇਵਾਮੁਕਤ ਸੀ। ਉਹ ਅਪਣੀ ਮਾਰੂਤੀ ਵੈਨ ’ਤੇ ਹਰਿਦੁਆਰ ਲਈ ਨਿਕਲੇ ਸਨ। ਜਦੋਂ ਉਹ ਪਿੰਡ ਰਜਾਨਾਖੁਰਦ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਟੱਰਕ ਨਾਲ ਟੱਕਰ ਹੋ ਗਈ। ਜਦੋਂ ਉਹ ਘਟਨਾ ਸਥਾਨ ’ਤੇ ਪਹੁੰਚਿਆ ਤਾਂ ਉਸ ਦਾ ਪਿਤਾ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਉਹ ਇਲਾਜ ਲਈ ਉਸ ਨੂੰ ਹਸਪਤਾਲ ਲੈ ਕੇ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

Advertisement

ਧੁੰਦ ਕਾਰਨ ਵਾਪਰੇ ਹਾਦਸੇ ਵਿੱਚ ਨੌਜਵਾਨ ਦੀ ਮੌਤ

ਯਮੁਨਾਨਗਰ (ਪੱਤਰ ਪ੍ਰੇਰਕ): ਬਿਲਾਸਪੁਰ ’ਚ ਬੀਤੀ ਰਾਤ ਢਾਬੇ ’ਤੇ ਖਾਣਾ ਖਾ ਕੇ ਘਰ ਪਰਤ ਰਹੇ ਨੌਜਵਾਨ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਸੰਘਣੀ ਧੁੰਦ ਕਾਰਨ ਕਾਰ ਚਾਲਕ ਨੌਜਵਾਨ ਨੂੰ ਸੜਕ ਕਿਨਾਰੇ ਜਾਂਦੇ ਹੋਏ ਦੇਖ ਨਹੀਂ ਸਕਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ’ਚ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਲਾਸਪੁਰ ਦੇ ਨਾਈ ਮੁਹੱਲੇ ਦੇ ਰਹਿਣ ਵਾਲੇ ਗੌਰਵ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਭਰਾ 24 ਸਾਲਾ ਸੌਰਵ ਨਾਲ ਛੋਟਾ ਅੱਡਾ ਬਿਲਾਸਪੁਰ ’ਚ ਸਬਜ਼ੀ ਵੇਚਦਾ ਹੈ। ਰਾਤ 10.30 ਵਜੇ ਉਹ ਆਪਣੇ ਭਰਾ ਸੌਰਵ ਨਾਲ ਬਿਲਾਸਪੁਰ-ਸਢੌਰਾ ਰੋਡ ’ਤੇ ਸਥਿਤ ਇਕ ਢਾਬੇ ‘ਤੇ ਖਾਣਾ ਖਾ ਕੇ ਘਰ ਪਰਤ ਰਿਹਾ ਸੀ। ਸੰਘਣੀ ਧੁੰਦ ਕਾਰਨ ਉਹ ਸੜਕ ਦੇ ਕਿਨਾਰੇ ਬਣੇ ਕੱਚੇ ਰਸਤੇ ਤੋਂ ਲੰਘ ਰਹੇ ਸਨ ਕਿ ਪਿੱਛੇ ਤੋਂ ਆ ਰਹੇ ਇੱਕ ਕਾਰ ਚਾਲਕ ਨੇ ਉਸਦੇ ਭਰਾ ਸੌਰਵ ਨੂੰ ਕੁਚਲ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ।

Advertisement
Author Image

sukhwinder singh

View all posts

Advertisement
Advertisement
×