ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਰ ਭਾਰਤੀ-ਅਮਰੀਕੀਆਂ ’ਤੇ ਜਬਰੀ ਕੰਮ ਕਰਵਾਉਣ ਸਬੰਧੀ ਰੈਕੇਟ ਚਲਾਉਣ ਦਾ ਦੋਸ਼

07:23 AM Jul 10, 2024 IST

ਹਿਊਸਟਨ, 9 ਜੁਲਾਈ
ਪੁਲੀਸ ਨੇ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਘਰ ’ਚ ਜਬਰੀ ਕੰਮ ਕਰਵਾਉਣ ਸਬੰਧੀ ਚੱਲ ਰਹੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਪ੍ਰਿੰਸਟਨ ਪੁਲੀਸ ਵਿਭਾਗ ਨੇ ਇੱਕ ਮਹਿਲਾ ਸਮੇਤ ਚਾਰ ਭਾਰਤੀ-ਅਮਰੀਕੀਆਂ ਨੂੰ ਜਬਰੀ ਕੰਮ ਕਰਵਾਉਣ ਦਾ ਦੋਸ਼ੀ ਮੰਨਿਆ ਹੈ। ਨਿਊਜ਼ ਪੋਰਟਲ ਫੌਕਸ 4 ਨਿਊਜ਼.ਕਾਮ ਚੈਨਲ ਦੀ ਰਿਪੋਰਟ ਮੁਤਾਬਕ ਪੁਲੀਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਘਰ ਵਿੱਚ 15 ਮਹਿਲਾਵਾਂ ਤੋਂ ਜਬਰੀ ਕੰਮ ਕਰਵਾਇਆ ਜਾ ਰਿਹਾ ਸੀ। ਰਿਪੋਰਟ ਮੁਤਾਬਕ ਪੁਲੀਸ ਨੇ ਚੰਦਨ ਦਾਸੀਰੈੱਡੀ, ਦਵਾਰਕਾ ਗੁੰਡਾ, ਸੰਤੋਸ਼ ਕਾਟਕੂਰੀ ਅਤੇ ਅਨਿਲ ਮਾਲੇ ਨੁੂੰ ਮਾਰਚ ਮਹੀਨੇ ’ਚ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ’ਤੇ ਹੁਣ ਮਨੁੱਖੀ ਤਸਕਰੀ ਕਰਨ ਦਾ ਦੋਸ਼ੀ ਮੰਨਿਆ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਕੌਲਿਨ ਕਾਊਂਟੀ ਵਿੱਚ ਗਿੰਸਬਰਗ ਲੇਨ ਦੇ ਇੱਕ ਘਰ ਵਿੱਚ ਰਹਿ ਰਹੀਆਂ ਇਨ੍ਹਾਂ ਸਾਰੀਆਂ ਮਹਿਲਾਵਾਂ ਨੂੰ ਫਰਸ਼ ’ਤੇ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ। ਪੁਲੀਸ ਮੁਤਾਬਕ ਘਰ ਅੰਦਰ ਕੋਈ ਫਰਨੀਚਰ ਨਹੀਂ ਸੀ ਅਤੇ ਸਿਰਫ਼ ਕੁਝ ਕੰਪਿਊਟਰ ਤੇ ਕੰਬਲ ਸਨ। ਇੱਕ ਹੋਰ ਨਿਊਜ਼ ਪੋਰਟਲ ਮੈਕਕਿਨੈ ਕੋਰੀਅਰ-ਗੈਜੇਟ ਮੁਤਾਬਕ ਘਰ ਦੀ ਤਲਾਸ਼ੀ ਦੌਰਾਨ ਕਈ ਲੈਪਟਾਪ, ਫੋਨ, ਪ੍ਰਿੰਟਰ ਤੇ ਨਕਲੀ ਦਸਤਾਵੇਜ਼ ਬਰਾਮਦ ਹੋਏ ਹਨ। -ਪੀਟੀਆਈ

Advertisement

Advertisement