ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਰ ਭਗੌੜੇ ਗੈਂਗਸਟਰ ਗ੍ਰਿਫਤਾਰ

07:31 AM Aug 04, 2023 IST
ਗੈਂਗਸਟਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ। -ਫੋਟੋ ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 3 ਅਗਸਤ
ਪੁਲੀਸ ਨੇ ਨਾਮੀ ਚਾਰ ਖਤਰਨਾਕ ਗੈਂਗਸਟਰ ਭਗੌੜਿਆਂ ਪਾਸੋਂ 3 ਪਿਸਟਲ ਮਾਰਕਾ 32 ਬੋਰ ਅਤੇ 13 ਜਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਲੰਧਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 30-07-2023 ਨੂੰ ਮਹਾਵੀਰ ਸਿੰਘ ਉਰਫ ਕੋਕਾ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਡਮੁੰਡਾ ਨੇ ਥਾਣਾ ਆਦਮਪੁਰ ਦੀ ਪੁਲੀਸ ਨੂੰ ਬਿਆਨ ਦਿੱਤਾ ਸੀ ਕਿ ਉਸ ਉਪਰ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਪਾਸਟਾ, ਜੋ ਕਿ ਭਗੌੜਾ ਹੈ, ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ। ਇਸ ਸਬੰਧੀ ਥਾਣਾ ਆਦਮਪੁਰ ਦੀ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ, ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ ਗਈਆਂ। ਪੁਲੀਸ ਪਾਰਟੀ ਨੇ ਖੂਫੀਆ ਇਲਤਾਹ ਮਿਲਣ ਤੇ ਪੁਲ ਨਹਿਰ ਕਾਲਰਾ ’ਤੇ ਨਾਕਾ ਲਗਾਇਆ ਸੀ ਕਿ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ ਜੋ ਪੁਲੀਸ ਪਾਰਟੀ ਨੂੰ ਦੇਖ ਕੇ ਪਿਛਾਹ ਨੂੰ ਮੁੜਨ ਲੱਗੇ ਤਾਂ ਮੋਟਰਸਾਈਕਲ ਸਲਿਪ ਕਰ ਗਿਆ ਜਿਸ ਕਰਕੇ ਤਿੰਨੇ ਹੀ ਨੌਜਵਾਨ ਮੋਟਰਸਾਈਕਲ ਤੋਂ ਡਿੱਗ ਗਏ। ਤਿੰਨਾਂ ਨੌਜਵਾਨਾਂ ਦੀ ਖੱਬੀ ਡੱਬ ਵਿੱਚੋਂ ਤਿੰਨ ਪਿਸਤੋਲਾਂ 32 ਬੋਰ ਬਰਾਮਦ ਹੋਈਆਂ। ਪੁੱਛਗਿਛ ਦੌਰਾਨ ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਘ ਅਮਨ ਵਾਸੀ ਰਿਹਾਣਾ ਜੱਟਾ, ਸੌਰਵ ਉਰਫ ਗੋਰੀ ਵਾਸੀ ਰਿਹਾਣਾ ਜੱਟਾਂ ਤੇ ਕੁਲਵੰਤ ਸਿੰਘ ਵਾਸੀ ਪਾਸ਼ਟਾ ਵਜੋਂ ਹੋਈ। ਜਿੰਨਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਹੀ ਮਹਾਵੀਰ ਸਿੰਘ ਕੋਕਾ ’ਤੇ ਪਿੰਡ ਪਧਿਆਣਾ ਵਿੱਚ ਗੋਲੀਆਂ ਮਾਰੀਆਂ ਸਨ ਤੇ ਸਿਰ ਤੇ ਦਾਤਰ ਦਾ ਵਾਰ ਕਰਕੇ ਹਮਲਾ ਕੀਤਾ ਸੀ। ਉਹ ਕਈ ਦਿਨਾਂ ਤੋਂ ਜਸਪ੍ਰੀਤ ਸਿੰਘ ਜੱਸਾ ਤੇ ਚਰਨਜੋਤ ਸਿੰਘ ਜੋਤ ਨਾਲ ਮਿਲ ਕੇ ਮਹਾਵੀਰ ਸਿੰਘ ਕੋਕਾ ਦੀ ਰੈਕੀ ਕਰਦੇ ਸਨ। ਜਸਪ੍ਰੀਤ ਜੱਸੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛ ਗਿੱਛ ਦੌਰਾਨ ਮੰਨਿਆ ਕਿ ਇਹ ਅਸਲਾ ਉਹਨਾਂ ਨੇ ਮਨਪ੍ਰੀਤ ਸਿੰਘ ਉਰਫ ਮੱਪੀ ਵਾਸੀ ਪਿੰਡ ਸੈਦਪੁਰ ਥਾਣਾ ਚੱਬੇਵਾਲ ਪਾਸੋਂ ਕਰੀਬ 1.50 ਲੱਖ ਰੁਪਏ ਵਿੱਚ ਖਰੀਦ ਕੀਤੀ ਸੀ ਅਤੇ ਇਸ ਅਸਲੇ ਨਾਲ ਇਹਨਾਂ ਨੇ ਹੋਰ ਵੀ ਵਾਰਦਾਤਾਂ ਕਰਨੀਆਂ ਸੀ।
ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਧਾਰੀਵਾਲ (ਪੱਤਰ ਪ੍ਰੇਰਕ): ਥਾਣਾ ਧਾਰੀਵਾਲ ਦੀ ਪੁਲੀਸ ਨੇ 12 ਬੋਤਲਾਂ ਸ਼ਰਾਬ ਅਤੇ 200 ਨਸ਼ੀਲੀਆਂ ਗੋਲੀਆਂ ਸਣੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਧਾਰੀਵਾਲ ਦੀ ਮੁਖੀ ਸਬ ਇੰਸਪੈਕਟਰ ਰਜਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਵੀ ਮਸੀਹ ਪੁੱਤਰ ਸਰਦੂਲ ਮਸੀਹ ਵਾਸੀ ਸੋਹਲ ਵਜੋਂ ਹੋਈ। ਪੁਲੀਸ ਨੇ ਦੱਸਿਆ ਕਿ ਰਵੀ ਮਸੀਹ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ।

Advertisement

Advertisement