ਪਠਾਨਕੋਟ ’ਚ ਮੁੜ ਨਜ਼ਰ ਆਏ ਚਾਰ ਮਸ਼ਕੂਕ
07:09 AM Aug 31, 2024 IST
ਪਠਾਨਕੋਟ(ਐਨਪੀ. ਧਵਨ): ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਛੌੜੀਆਂ ਵਿੱਚ ਦੋ ਦਿਨ ਪਹਿਲਾਂ 3 ਸ਼ੱਕੀ ਦਿਖਾਈ ਦੇਣ ਮਗਰੋਂ ਪਿੰਡ ਚਕਰਾਲ ਵਿੱਚ ਬੀਤੀ ਰਾਤ 4 ਮਸ਼ਕੂਕ ਦੇਖੇ ਗਏ ਹਨ। ਇਸ ਮਗਰੋਂ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਪੁਲੀਸ ਅਧਿਕਾਰੀਆਂ ਨੇ ਬੀਐੱਸਐੱਫ ਦੀ ਮਦਦ ਨਾਲ ਪੂਰੇ ਖੇਤਰ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਗੰਨੇ ਦੇ ਖੇਤਾਂ ਕੋਲ ਮਸ਼ਕੂਕਾਂ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ। ਮਸ਼ਕੂਕਾਂ ਦੀ ਭਾਲ ਲਈ ਹੈਲੀਕਾਪਟਰ ਤੇ ਡਰੋਨ ਦੀ ਮਦਦ ਲਈ ਜਾ ਰਹੀ ਹੈ। ਡੀਐੱਸਪੀ ਸੁਖਜਿੰਦਰ ਥਾਪਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
Advertisement
Advertisement