ਜਲ ਸੈਨਾ ਦੇ ਕਮਾਂਡਰਾਂ ਦਾ ਚਾਰ ਰੋਜ਼ਾ ਕਾਨਕਲੇਵ ਅੱਜ ਤੋਂ
07:21 AM Sep 17, 2024 IST
Advertisement
ਨਵੀਂ ਦਿੱਲੀ:
Advertisement
ਭਾਰਤੀ ਜਲਸੈਨਾ ਦੇ ਸਿਖ਼ਰਲੇ ਕਮਾਂਡਰ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਚਾਰ ਰੋਜ਼ਾ ਕਾਨਕਲੇਵ ਦੌਰਾਨ ਹਿੰਦ ਮਹਾਸਾਗਰ ਵਿਚ ਚੀਨ ਦੇ ਵਧਦੇ ਹਮਲਾਵਰ ਰੁਖ਼ ਸਣੇ ਭਾਰਤ ਨੂੰ ਸਾਗਰੀ ਸੁਰੱਖਿਆ ਬਾਰੇ ਦਰਪੇਸ਼ ਚੁਣੌਤੀਆਂ ’ਤੇ ਵਿਆਪਕ ਨਜ਼ਰਸਾਨੀ ਕਰਨਗੇ। ਇਨ੍ਹਾਂ ਕਮਾਂਡਰਾਂ ਵੱਲੋਂ ਲਾਲ ਸਾਗਰ ਤੇ ਨਾਲ ਲੱਗਦੇ ਇਲਾਕਿਆਂ, ਜਿੱਥੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੂਤੀ ਬਾਗ਼ੀਆਂ ਨੇ ਮਾਲਵਾਹਕ ਬੇੜਿਆਂ ’ਤੇ ਉਪਰੋਥੱਲੀ ਹਮਲੇ ਕੀਤੇ ਹਨ, ਦੇ ਹਾਲਾਤ ਬਾਰੇ ਵੀ ਨਜ਼ਰਸਾਨੀ ਕੀਤੀ ਜਾਵੇਗੀ। ਜਲਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਤੇ ਦੇਸ਼ ਦੀਆਂ ਆਸਾਂ ਤੇ ਉਮੀਦਾਂ ਬਾਰੇ ਕਮਾਂਡਰਾਂ ਨੂੰ ਸੰਬੋਧਨ ਕਰਨਗੇ। ਕਾਨਫਰੰਸ ਦਾ ਆਗਾਜ਼ ਜਲਸੈਨਾ ਮੁਖੀ ਐਡਮਿਰਲ ਦਿਨੇਸ਼ ਕੇ.ਤ੍ਰਿਪਾਠੀ ਦੇ ਉਦਘਾਟਨੀ ਭਾਸ਼ਣ ਨਾਲ ਹੋਵੇਗਾ। -ਪੀਟੀਆਈ
Advertisement
Advertisement