ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ-ਖੋਹ ਦੇ ਦੋਸ਼ ਹੇਠ ਚਾਰ ਕਾਬੂ

09:56 AM Aug 14, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਗਸਤ
ਸਦਰ ਥਾਣਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਲਹਿਲ ਕਲਾਂ-ਬੱਲਰਾ ਰੋਡ ’ਤੇ ਇੱਕ ਨਿੱਜੀ ਕੰਪਨੀ ਦੇ ਪਾਰਸਲ ਅਤੇ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਦਵਿਦਰ ਸਿੰਘ ਪੁੱਤਰ ਹਰਬੰਸ ਸਿਘ ਵਾਸੀ ਨੂਰਪੁਰਾ ਥਾਣਾ ਪਾਤੜਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਾਤੜਾਂ ਵਿੱਚ ਸੇਲ ਦਾ ਕੰਮ ਕਰਦਾ ਹੈ ਅਤੇ ਉਹ ਪਿੰਡਾਂ ਵਿੱਚ ਪਾਰਸਲ ਦੇਣ ਲਈ ਆਪਣੇ ਮੋਟਰਸਾਈਕਲ ’ਤੇ ਪਿੰਡ ਲਹਿਲ ਕਲਾਂ-ਬੱਲਰਾ ਰੋਡ ’ਤੇ ਜਾ ਰਿਹਾ ਸੀ। ਇਸ ਦੌਰਾਨ ਹਰਪ੍ਰੀਤ ਸਿੰਘ ਉਰਫ ਹੁਸ਼ਿਆਰ, ਕੁਲਦੀਪ ਸਿੰਘ ਕੀਪਾ, ਸੁਖਚੈਨ ਸਿੰਘ ਉਰਫ ਚੈਨੀ ਤੇ ਰਾਜਦੀਪ ਸਿੰਘ ਵਾਸੀਆਨ ਲਹਿਲ ਕਲਾਂ, ਬਿੱਕਰ ਸਿੰਘ, ਸੰਦੀਪ ਸਿੰਘ ਉਰਫ ਹੈਰੀ ਅਤੇ ਤਾਰੀ ਸਿੰਘ ਵਾਸੀਆਨ ਬੱਲਰਾਂ ਆਦਿ ਨੇ 4 ਪਾਰਸਲ ਅਤੇ 9234 ਰੁਪਏ ਖੋਹ ਲਏ। ਪੀੜਤ ਦੇ ਬਿਆਨ ’ਤੇ ਸਦਰ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹਰਪ੍ਰੀਤ ਸਿੰਘ ਉਰਫ ਹੁਸ਼ਿਆਰ, ਕੁਲਦੀਪ ਸਿੰਘ ਕੀਪਾ, ਸੁਖਚੈਨ ਸਿੰਘ ਉਰਫ ਚੈਨੀ ਤੇ ਸੰਦੀਪ ਸਿੰਘ ਉਰਫ ਹੈਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement

Advertisement