ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸੇ ਹੋਰ ਦੀ ਥਾਂ ਪ੍ਰੀਖ਼ਿਅਾ ਦੇਣ ਵਾਲੇ ਗਰੋਹ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ

10:23 AM Jul 05, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਦਿੱਲੀ ਪੁਲੀਸ ਨੇ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜੋ ਕਥਿਤ ਤੌਰ ’ਤੇ ਅਸਲ ਉਮੀਦਵਾਰਾਂ ਦੀ ਥਾਂ ਰਾਸ਼ਟਰੀ ਦਾਖ਼ਲਾ ਕਮ ਯੋਗਤਾ ਪ੍ਰੀਖ਼ਿਆ (ਨੀਟ) ਲਿਖਦਾ ਸੀ।
ਸਾਰੇ ਮੁਲਜ਼ਮਾਂ ਕੋਲੋਂ ਇੱਕ ਲੈਪਟਾਪ ਤੇ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਕਥਿਤ ਅਪਰਾਧ ਵਿੱਚ ਕੋਈ ਹੋਰ ਵਿਦਿਆਰਥੀ ਸ਼ਾਮਲ ਸੀ ਜਾਂ ਨਹੀਂ।
ਇਹ ਗਰੋਹ ਕਥਿਤ ਤੌਰ ’ਤੇ ਉਮੀਦਵਾਰਾਂ ਤੋਂ ਪ੍ਰੀਖ਼ਿਆ ਦੇਣ ਲਈ 7-7 ਲੱਖ ਰੁਪਏ ਵਸੂਲਦਾ ਸੀ। ਪੁਲੀਸ ਨੇ ਦੱਸਿਆ ਕਿ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਦੂਜੇ ਸਾਲ ਦੇ ਵਿਦਿਆਰਥੀ ਨਰੇਸ਼ ਬਿਸ਼ਰੋਈ ਨੇ ਇਸ ਗਰੋਹ ਦੀ ਅਗਵਾਈ ਕਰਦਾ ਸੀ। ਪੁਲੀਸ ਨੇ ਅੱਗੇ ਕਿਹਾ ਕਿ ਬਿਸ਼ਰੋਈ ਨੇ ਕਥਿਤ ਤੌਰ ’ਤੇ ਏਮਜ਼ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਪੈਸੇ ਦੇ ਵਾਅਦੇ ’ਤੇ ਗਰੋਹ ਵਿੱਚ ਸ਼ਾਮਲ ਕੀਤਾ। ਦੱਸਿਆ ਗਿਆ ਹੈ ਕਿ ਪੁਲੀਸ ਨੇ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਬਿਸ਼ਰੋਈ, ਸੰਜੂ ਯਾਦਵ, ਮਹਾਵੀਰ ਅਤੇ ਜਤਿੰਦਰ ਸ਼ਾਮਲ ਹਨ। ਯਾਦਵ ਏਮਜ਼ ਦਿੱਲੀ ਵਿੱਚ ਰੇਡੀਓਲੌਜੀ ਦੇ ਪਹਿਲੇ ਸਾਲ ਦਾ ਵਿਦਿਆਰਥੀ, ਇੱਕ ਉਮੀਦਵਾਰ ਦੀ ਥਾਂ ’ਤੇ ਨੀਟ ਪ੍ਰੀਖਿਆ ਲਿਖਦੇ ਸਮੇਂ ਫੜਿਆ ਗਿਆ ਸੀ। ਇਸ ਦੌਰਾਨ ਬਿਸ਼ਰੋਈ ਨੂੰ ਏਮਜ਼ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਨੇ ਅੱਗੇ ਕਿਹਾ ਕਿ ਏਮਜ਼ ਦਿੱਲੀ ਦੇ ਵਿਦਿਆਰਥੀ ਮਹਾਵੀਰ ਅਤੇ ਜਤਿੰਦਰ ਨੂੰ ਨਾਗਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

Advertisement

Advertisement
Tags :
ਕਿਸੇਗਰੋਹਗ੍ਰਿਫ਼ਤਾਰਪ੍ਰੀਖ਼ਿਅਾਮੁਲਜ਼ਮਵਾਲੇ
Advertisement