ਸਾਬਕਾ ਸਕੁਐਸ਼ ਖਿਡਾਰੀ ਰਾਜ ਮਨਚੰਦਾ ਦਾ ਦੇਹਾਂਤ
05:51 AM Dec 04, 2024 IST
ਨਵੀਂ ਦਿੱਲੀ, 3 ਦਸੰਬਰ
ਅਰਜੁਨ ਐਵਾਰਡ ਅਤੇ ਛੇ ਕੌਮੀ ਖਿਤਾਬ ਜਿੱਤਣ ਵਾਲੇ ਸਾਬਕਾ ਸਕੁਐਸ਼ ਖਿਡਾਰੀ ਰਾਜ ਮਨਚੰਦਾ (79) ਦਾ ਐਤਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦਿੱਤੀ। ਭਾਰਤੀ ਸਕੁਐਸ਼ ਦੇ ਸਭ ਤੋਂ ਵੱਧ ਮਸ਼ਹੂਰ ਚਿਹਰਿਆਂ ’ਚੋਂ ਇੱਕ ਮਨਚੰਦਾ 1977 ਤੋਂ 1982 ਤੱਕ ਕੌਮੀ ਚੈਂਪੀਅਨ ਰਹੇ। ਉਨ੍ਹਾਂ ਫ਼ੌਜ ਲਈ 11 ਖਿਤਾਬ ਜਿੱਤੇ। ਇਸ ਸਮੇਂ ਦੌਰਾਨ ਉਨ੍ਹਾਂ ਏਸ਼ਿਆਈ ਚੈਂਪੀਅਨਸ਼ਿਪ ਅਤੇ ਵਿਸ਼ਵ ਪੱਧਰੀ ਟੂਰਨਾਮੈਂਟਾਂ ’ਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੂੰ 1983 ’ਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। -ਪੀਟੀਆਈ
Advertisement
Advertisement