ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੇ ਪੋਲੀਗ੍ਰਾਫ ਦੌਰਾਨ ‘ਗੁੰਮਰਾਹਕੁਨ’ ਜਵਾਬ ਦਿੱਤੇ: ਸੀਬੀਆਈ
ਨਵੀਂ ਦਿੱਲੀ, 16 ਸਤੰਬਰ
Kolkata Case: ਪੌਲੀਗ੍ਰਾਫ ਟੈਸਟ ਅਤੇ ਲੇਅਰਡ ਆਵਾਜ਼ ਦੇ ਵਿਸ਼ਲੇਸ਼ਣ ਦੌਰਾਨ ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਬਲਾਤਕਾਰ ਅਤੇ ਕਤਲ ਬਾਰੇ ਅਹਿਮ ਸਵਾਲਾਂ ਦੇ ‘ਗੁੰਮਰਾਹਕੁਨ’ ਢੰਗ ਨਾਲ ਜਵਾਬ ਦਿੰਦੇ ਹੋਏ ਪਾਏ ਗਏ। ਸੀਬੀਆਈ ਨੇ ਘੋਸ਼ ਨੂੰ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ 2 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਫੈਡਰਲ ਜਾਂਚ ਏਜੰਸੀ ਨੇ ਬਾਅਦ ਵਿੱਚ ਉਸਦੇ ਖ਼ਿਲਾਫ਼ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਸ਼ਾਮਲ ਕੀਤੇ।
ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਨਵੀਂ ਦਿੱਲੀ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਕੇਸ ਨਾਲ ਸਬੰਧਤ "ਕੁਝ ਮਹੱਤਵਪੂਰਨ ਮੁੱਦਿਆਂ ’ਤੇ ਉਸ ਦੇ ਜਵਾਬ ਧੋਖਾ ਦੇਣ ਵਾਲੇ ਅਤੇ ਗੁੰਮਰਾਹੁਕਨ ਕਰਨ ਵਾਲੇ ਪਾਏ ਗਏ ਹਨ।’’ ਉਨ੍ਹਾਂ ਨੇ ਕਿਹਾ ਕਿ ਪੋਲੀਗ੍ਰਾਫ਼ ਟੈਸਟ ਦੌਰਾਨ ਸਾਹਮਣੇ ਆਈ ਜਾਣਕਾਰੀ ਨੂੰ ਮੁਕੱਦਮੇ ਦੌਰਾਨ ਸਬੂਤ ਵਜੋਂ ਨਹੀਂ ਵਰਤਿਆ ਜਾ ਸਕਦਾ ਹੈ ਪਰ ਏਜੰਸੀ ਸਬੂਤ ਇਕੱਠੇ ਕਰ ਸਕਦੀ ਹੈ ਜੋ ਕਿ ਅਦਾਲਤ ਵਿੱਚ ਵਰਤੇ ਜਾ ਸਕਦੇ ਹਨ।
ਹੁਣ ਤੱਕ ਸੀਬੀਆਈ ਦੀ ਰਿਪੋਰਟ ਵਿਚ ਕੀ ਸਾਹਮਣੇ ਆਇਆ
ਸੀਬੀਆਈ ਦਾ ਦੋਸ਼ ਹੈ ਕਿ ਘੋਸ਼ ਨੂੰ 9 ਅਗਸਤ ਨੂੰ ਸਵੇਰੇ 9.58 ਵਜੇ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਸੂਚਨਾ ਮਿਲੀ ਪਰ ਉਸ ਨੇ ਤੁਰੰਤ ਪੁਲੀਸ ਨੂੰ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਸਨੇ ਮੈਡੀਕਲ ਸੁਪਰਡੈਂਟ-ਵਾਈਸ ਪ੍ਰਿੰਸੀਪਲ ਰਾਹੀਂ ਬਾਅਦ ਦੇ ਪੜਾਅ ’ਤੇ ਕਥਿਤ ਤੌਰ 'ਤੇ "ਅਸਪਸ਼ਟ ਸ਼ਿਕਾਇਤ" ਕੀਤੀ, ਹਾਲਾਂਕਿ ਪੀੜਤ ਨੂੰ 12.44 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ।" ਉਨ੍ਹਾਂ ਤੁਰੰਤ ਐਫਆਈਆਰ ਦਰਜ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਸਗੋਂ ਖੁਦਕੁਸ਼ੀ ਦੀ ਇੱਕ ਨਵੀਂ ਥਿਊਰੀ ਪੇਸ਼ ਕੀਤੀ ਗਈ ਜੋ ਕਿ ਪੀੜਤ ਦੇ ਸਰੀਰ ਦੇ ਹੇਠਲੇ ਹਿੱਸੇ ’ਤੇ ਦਿਖਾਈ ਦੇਣ ਵਾਲੀ ਬਾਹਰੀ ਸੱਟ ਦੇ ਕਾਰਨ ਸੰਭਵ ਨਹੀਂ ਹੈ। ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਘੋਸ਼ ਸਵੇਰੇ 10.03 ਵਜੇ ਤਾਲਾ ਪੁਲੀਸ ਸਟੇਸ਼ਨ ਦੇ ਇੰਚਾਰਜ (ਓਸੀ) ਅਭਿਜੀਤ ਮੰਡਲ ਦੇ ਸੰਪਰਕ ਵਿੱਚ ਆਇਆ ਅਤੇ ਦੁਪਹਿਰ 1.40 ਵਜੇ ਇੱਕ ਵਕੀਲ ਨਾਲ ਸੰਪਰਕ ਕੀਤਾ, ਜਦੋਂ ਕਿ ਰਾਤ 11.30 ਵਜੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ।
ਜਨਰਲ ਡਾਇਰੀ ਐਂਟਰੀ 542 ਵਿੱਚ ਦੱਸਿਆ ਗਿਆ ਹੈ ਕਿ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪੀਜੀ ਟਰੇਨੀ ਹਸਪਤਾਲ ਦੇ ਸੈਮੀਨਾਰ ਰੂਮ ਵਿੱਚ "ਬੇਹੋਸ਼ੀ ਦੀ ਹਾਲਤ ਵਿੱਚ" ਪਈ ਮਿਲੀ ਸੀ, ਜਦੋਂ ਕਿ ਲਾਸ਼ ਦੀ ਜਾਂਚ ਪਹਿਲਾਂ ਹੀ ਇੱਕ ਡਾਕਟਰ ਦੁਆਰਾ ਕੀਤੀ ਗਈ ਸੀ ਜਿਸ ਨੇ ਪੀੜਤਾ ਨੂੰ ਮ੍ਰਿਤਕ ਘੋਸ਼ਿਤ ਕੀਤਾ ਸੀ। -ਪੀਟੀਆਈ