ਸਾਬਕਾ ਹਾਕੀ ਖਿਡਾਰੀ ਅਸ਼ੋਕ ਕੁਮਾਰ ਨੂੰ ਦਿਲ ਦਾ ਦੌਰਾ
05:33 AM Nov 26, 2024 IST
ਨਵੀਂ ਦਿੱਲੀ:
Advertisement
ਸਾਬਕਾ ਉਲੰਪੀਅਨ ਹਾਕੀ ਖਿਡਾਰੀ ਅਸ਼ੋਕ ਕੁਮਾਰ ਨੂੰ ਛਾਤੀ ’ਚ ਤਕਲੀਫ ਕਾਰਨ ਇੱਥੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਹੀ ਹੈ। ਅਸ਼ੋਕ ਕੁਮਾਰ (74) ਮਹਾਨ ਖਿਡਾਰੀ ਮੇਜਰ ਧਿਆਨਚੰਦ ਦੇ ਪੁੱਤਰ ਹਨ। ਪਰਿਵਾਰਕ ਸੂਤਰਾਂ ਨੇ ਦੱਸਿਆ, “ਉਨ੍ਹਾਂ (ਅਸ਼ੋਕ ਕੁਮਾਰ) ਨੂੰ ਕੱਲ੍ਹ (ਐਤਵਾਰ) ਸ਼ਾਮ ਛਾਤੀ ਵਿੱਚ ਤਕਲੀਫ ਮਹਿਸੂਸ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਐਸਕਾਰਟਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਐਂਜੀਓਗ੍ਰਾਫੀ ਕੀਤੀ ਗਈ।’ -ਪੀਟੀਆਈ
Advertisement
Advertisement