ਸਮੱਸਿਆਵਾਂ ਦੇ ਹੱਲ ਲਈ ਸ਼ੇਰਪੁਰ ਵਿਕਾਸ ਮੰਚ ਦਾ ਗਠਨ
06:40 AM Jul 05, 2024 IST
ਸ਼ੇਰਪੁਰ:
Advertisement
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਸਬੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਨੌਜਵਾਨਾਂ ਨੇ ‘ਸ਼ੇਰਪੁਰ ਵਿਕਾਸ ਮੰਚ’ ਦਾ ਗਠਨ ਕੀਤਾ ਹੈ। ਇਸ ਮਗਰੋਂ ਉਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਚੋਣਵੇਂ ਆਰਐਮਪੀ ਡਾਕਟਰਾਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ ਵਿੱਚ ਐੱਸਐੱਚਓ ਸ਼ੇਰਪੁਰ ਕਮਲਜੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਉੱਦਮ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ। ਇਸ ਸਬੰਧੀ ਹੈਪੀ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਲਾਕੇ ਅੰਦਰ ਵਿਕ ਰਹੇ ਮੈਡੀਕਲ ਨਸ਼ਿਆਂ ਸਬੰਧੀ ਚਰਚਾ ਹੋਈ। -ਪੱਤਰ ਪ੍ਰੇਰਕ
Advertisement
Advertisement