ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਕੇਯੂ ਲੱਖੋਵਾਲ ਵੱਲੋਂ ਪਿੰਡ ਡੇਮਰੂ ਦੀਆਂ ਇਕਾਈਆਂ ਦਾ ਗਠਨ

07:08 AM Aug 23, 2024 IST
ਇਕਾਈਆਂ ਦੇ ਨਵੇਂ ਚੁਣੇ ਗਏ ਮੈਂਬਰ ਅਤੇ ਅਹੁਦੇਦਾਰ। -ਫੋਟੋ: ਚਟਾਨੀ

ਪੱਤਰ ਪ੍ਰੇਰਕ
ਬਾਘਾ ਪੁਰਾਣਾ, 22 ਅਗਸਤ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੋਗਾ ਜ਼ਿਲ੍ਹੇ ਦੇ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋ ਨੇ ਦੱਸਿਆ ਕਿ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਜੀਟੀਬੀ ਗੜ੍ਹ ਦੀ ਅਗਵਾਈ ਹੇਠ ਪਿੰਡ ਡੇਮਰੂ ਦੀ ਬੀਕੇਯੂ ਲੱਖੋਵਾਲ ਦੀ ਇਕਾਈ ਦਾ ਗਠਨ ਕੀਤਾ ਗਿਆ। ਸਰਬਸੰਮਤੀ ਨਾਲ ਚੁਣੀ ਗਈ ਇਕਾਈ ਦੇ ਪ੍ਰਧਾਨ ਪਵਨਦੀਪ ਸਿੰਘ ਬਰਾੜ, ਅਜੀਤ ਸਿੰਘ ਜਨਰਲ ਸਕੱਤਰ, ਬਲਵੀਰ ਸਿੰਘ ਧੀਰਾ ਮੀਤ ਪ੍ਰਧਾਨ, ਡਾਕਟਰ ਦਰਸ਼ਨ ਸਿੰਘ, ਪ੍ਰੈੱਸ ਸਕੱਤਰ, ਅਜੀਤ ਸਿੰਘ ਸਲਾਹਕਾਰ, ਗੁਰਪ੍ਰੀਤ ਸਿੰਘ ਸੰਘਾ ਸਲਾਹਕਾਰ ਹੁਰਾਂ ਨੇ ਜਥੇਬੰਦੀ ਦੇ ਸੀਨੀਅਰ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਸਿਰ ਪਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਮੀਟਿੰਗ ਦੌਰਾਨ ਪਿੰਡ ਡੇਮਰੂ ਕਲਾਂ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸਤਰੀ ਵਿੰਗ ਦੀ ਇਕਾਈ ਦੀ ਚੋਣ ਵੀ ਕੀਤੀ ਗਈ। ਇਸ ਵਿੱਚ ਨਿਰਮਲ ਕੌਰ ਪ੍ਰਧਾਨ, ਗੁਰਵਿੰਦਰ ਕੌਰ ਮੀਤ ਪ੍ਰਧਾਨ, ਸਵਰਨਜੀਤ ਕੌਰ ਜਨਰਲ ਸਕੱਤਰ , ਰੁਪਿੰਦਰ ਕੌਰ ਖਜਾਨਚੀ, ਮਨਦੀਪ ਕੌਰ ਨੂੰ ਸਲਾਹਕਾਰ ਚੁਣਿਆ ਗਿਆ । ਇਕਾਈ ਦੇ ਗਠਨ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ , ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ ਹਾਜ਼ਰ ਸਨ।

Advertisement

Advertisement
Advertisement