ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ੀ ਵਿਦਿਆਰਥਣ ਨੇ ਬਲੀਚ ਕ੍ਰੀਮ ਪੀਤੀ; ਹਾਲਤ ਗੰਭੀਰ

07:51 AM Aug 31, 2023 IST
featuredImage featuredImage

ਲੁਧਿਆਣਾ (ਟਨਸ): ਫਿਰੋਜ਼ਪੁਰ ਰੋਡ ਸਥਿਤ ਪ੍ਰਾਈਵੇਟ ਯੂਨੀਵਰਸਿਟੀ ’ਚ ਵਿਦੇਸ਼ ਤੋਂ ਪੜ੍ਹਨ ਆਈ ਵਿਦਿਆਰਥਣ ਨੇ ਸ਼ੱਕੀ ਹਾਲਤ ’ਚ ਬਲੀਚ ਕ੍ਰੀਮ ਪੀ ਲਈ। ਵਿਦਿਆਰਥਣ ਦੀ ਪਛਾਣ ਚੈਨੀ ਵਜੋਂ ਹੋਈ ਹੈ, ਜੋ ਕਿ ਲਾਈਬੀਰੀਆ ਤੋਂ ਪੜ੍ਹਾਈ ਕਰਨ ਲਈ ਆਈ ਹੈ। ਬੀਬੀਏ ਦੀ ਪੜ੍ਹਾਈ ਕਰਨ ਲਈ ਆਈ ਚੈਨੀ ਨੇ ਮੰਗਲਵਾਰ ਦੀ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਕਮਰੇ ਵਿੱਚ ਜਾ ਕੇ ਬਲੀਚ ਕ੍ਰੀਮ ਪੀ ਲਈ। ਹਾਲਾਤ ਖਰਾਬ ਦੇਖ ਕੇ ਉਸ ਦੇ ਸਾਥੀ ਚੈਨੀ ਪਹਿਲਾਂ ਸਿਵਲ ਹਸਪਤਾਲ ਲੈ ਗਏ। ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਭੀੜ ਤੇ ਇਲਾਜ ਜਲਦੀ ਨਾ ਮਿਲਣ ਕਾਰਨ ਉਹ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਸਬ ਇੰਸਪੈਕਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਅੱਗੇ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਕਿ ਉਸ ਨੇ ਬਲੀਚ ਕ੍ਰੀਮ ਕਿਉਂ ਪੀਤੀ।

Advertisement

Advertisement