For the best experience, open
https://m.punjabitribuneonline.com
on your mobile browser.
Advertisement

Punjab News: ਚੋਰੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਗਈ ਪੁਲੀਸ ’ਤੇ ਗੋਲੀ ਚਲਾਉਣ ਵਾਲੇ ਸਣੇ ਦੋ ਗ੍ਰਿਫ਼ਤਾਰ

05:50 PM Jun 11, 2025 IST
punjab news  ਚੋਰੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਗਈ ਪੁਲੀਸ ’ਤੇ ਗੋਲੀ ਚਲਾਉਣ ਵਾਲੇ ਸਣੇ ਦੋ ਗ੍ਰਿਫ਼ਤਾਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਜੂਨ
ਮੁਲਜ਼ਮ ਨਾਲ ਚੋਰੀ ਦੇ ਗਹਿਣੇ ਬਰਾਮਦ ਕਰਨ ਗਈ ਪੁਲੀਸ ’ਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝ ਜਾਣ ਸਦਕਾ ਥਾਣਾ ਸਿਟੀ-2 ਦੇ ਐਸਐਚਓ ਅਤੇ ਪੁਲੀਸ ਪਾਰਟੀ ਦਾ ਬਚਾਅ ਹੋ ਗਿਆ। ਪੁਲੀਸ ਵੱਲੋਂ ਆਪਣੇ ਬਚਾਅ ਲਈ ਚਲਾਈ ਜਵਾਬੀ ਗੋਲੀ ਵਿਚ ਮੁਲਜ਼ਮ ਫੱਟੜ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।
ਮੌਕੇ ਦਾ ਜਾਇਜ਼ਾ ਲੈਣ ਲਈ ਐਸਐਸਪੀ ਡਾ. ਜੋਤੀ ਯਾਦਵ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਮੁਲਜ਼ਮ ਅਰੁਣ ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੇ ਕੌਂਸਲਰ ਹਰਦੀਪ ਸਿੰਘ ਨੀਨੂੰ ਦੇ ਗੁਆਂਢੀ ਗੁਰਮੇਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਖੰਨਾ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ, ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ।
ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰ ਕੇ ਸਾਮਾਨ ਅੱਗੇ ਵੇਚਦਾ ਹੈ। ਉਸ ਨੇ ਚੋਰੀ ਕੀਤੇ ਗਹਿਣੇ ਅੱਗੇ ਰੇਖਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੇਚ ਕੇ ਨਸ਼ਾ ਖ਼ਰੀਦਿਆ ਸੀ ਅਤੇ ਕੁਝ ਬਾਕੀ ਗਹਿਣੇ ਮਿਲਟਰੀ ਗਰਾਊਂਡ ਵਿਖੇ ਛੁਪਾ ਕੇ ਰੱਖੇ ਹੋਏ ਹਨ। ਇਸ ’ਤੇ ਪੁਲੀਸ ਪਾਰਟੀ ਅਰੁਣ ਕੁਮਾਰ ਵੱਲੋਂ ਦੱਸੀ ਥਾਂ ਮਿਲਟਰੀ ਗਰਾਉਂਡ ਦੇ ਖੰਡਰਾਂ ਵਿਚ ਮੁਲਜ਼ਮ ਨਾਲ ਪੁੱਜੀ।
ਜਦੋਂ ਅਰੁਣ ਖੰਡਰਾਂ ਵਿਚ ਦੱਬੇ ਗਹਿਣੇ ਕੱਢ ਰਿਹਾ ਸੀ ਤਾਂ ਉਸ ਨੇ ਉਥੇ ਲੁਕਾਏ ਹੋਏ ਇਕ ਲੋਡਿਡ ਦੇਸੀ 32 ਬੋਰ ਪਿਸਤੌਲ ਨੂੰ ਬਾਹਰ ਕੱਢਣ ਤੋਂ ਬਾਅਦ ਇਕ ਫਾਇਰ ਪੁਲੀਸ ਪਾਰਟੀ ’ਤੇ ਕੀਤਾ ਜਿਸ ਵਿਚ ਐਸਐਚਓ ਤਰਵਿੰਦਰ ਬੇਦੀ ਵਾਲ ਵਾਲ ਬਚ ਗਈ। ਪੁਲੀਸ ਨੇ ਜਵਾਬੀ ਗੋਲੀ ਚਲਾਈ ਜੋ ਅਰੁਣ ਦੀ ਸੱਜੀ ਲੱਤ ’ਚ ਲੱਗੀ।
ਐਸਐਸਪੀ ਅਨੁਸਾਰ ਮੁਲਜ਼ਮ ਖਿਲਾਫ਼ ਗੈਰਕਾਨੂੰਨੀ ਅਸਲੇ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰੁਣ ਦੀ ਨਿਸ਼ਾਨਦੇਹੀ ’ਤੇ ਗਹਿਣੇ ਖ਼ਰੀਦਣ ਵਾਲੇ ਰੇਖਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement