ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ
08:00 AM Sep 19, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ’ਤੇ ਕੰਬੋਡੀਆ ਤੋਂ ਆਏ ਚਾਰ ਯਾਤਰੀਆਂ ਕੋਲੋਂ ਲਗਪਗ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ।
ਇਹ ਯਾਤਰੀ ਬੀਤੀ ਰਾਤ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਇੱਥੇ ਪੁੱਜੇ ਸਨ। ਅਧਿਕਾਰੀ ਨੇ ਦੱਸਿਆ ਕਿ ਰਵੀ ਕੁਮਾਰ ਕੋਲੋਂ ਲਗਪਗ 6 ਲੱਖ 35 ਹਜ਼ਾਰ ਦੀਆਂ 37,400 ਸਿਗਰਟਾਂ ਅਤੇ ਪਰੂਥੀ ਅਨੁਜ ਕੋਲੋਂ 6 ਲੱਖ 52 ਹਜ਼ਾਰ ਰੁਪਏ ਮੁੱਲ ਦੀਆਂ 38 ਹਜ਼ਾਰ ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ। ਰਵੀ ਕੁਮਾਰ ਦੇ ਸਾਮਾਨ ਵਿੱਚੋਂ 6 ਲੱਖ 35 ਹਜ਼ਾਰ ਰੁਪਏ ਮੁੱਲ ਦੀਆਂ 37 ਹਜ਼ਾਰ ਤੋਂ ਵੱਧ ਸਿਗਰਟਾਂ ਅਤੇ ਰੋਬਿਨ ਅਰੋੜਾ ਕੋਲੋਂ 6 ਲੱਖ 39,000 ਰੁਪਏ ਮੁੱਲ ਦੀਆਂ 37,000 ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ। ਸਾਰੀਆਂ ਵਿਦੇਸ਼ੀ ਸਿਗਰਟਾਂ ਇੱਕ ਬਰਾਂਡ ਦੀਆਂ ਹਨ।
Advertisement
Advertisement
Advertisement