ਦਿੱਲੀ ਵਿੱਚ ਸ਼ਾਮੀ ਪਏ ਭਾਰੀ ਮੀਂਹ ਨੇ ਹਾਲਾਤ ਹੋਰ ਵਿਗਾੜੇ
05:34 PM Jul 15, 2023 IST
ਨਵੀਂ ਦਿੱਲੀ, 15 ਜੁਲਾਈ
ਦਿੱਲੀ ਦੇ ਕਈ ਇਲਾਕਿਆਂ ਵਿੱਚ ਸ਼ਨਿਚਰਵਾਰ ਨੂੰ ਸ਼ਾਮ ਵੇਲੇ ਭਾਰੀ ਮੀਂਹ ਪੈਣ ਮਗਰੋਂ ਕਈ ਥਾਵਾਂ ’ਤੇ ਹੋਰ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਕੁਝ ਦਨਿਾਂ ਤੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਸੀ ਤੇ ਹੁਣ ਤਾਜ਼ਾ ਪਏ ਮੀਂਹ ਮਗਰੋਂ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕੌਮੀ ਰਾਜਧਾਨੀ ਪਹਿਲਾਂ ਹੀ ਹੜ੍ਹ ਦੀ ਮਾਰ ਹੇਠ ਆਈ ਹੋਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਪਏ ਮੀਂਹ ਮਗਰੋਂ ਸ਼ਹਿਰ ਵਿੱਚ ਤਾਪਮਾਨ ਇਕ ਡਿਗਰੀ ਘੱਟ ਕੇ 34.6 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਇਸ ਦੌਰਾਨ ਘੱਟੋ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਅਧਿਕਾਰੀਆਂ ਅਨੁਸਾਰ ਨਮੀ ਦੀ ਮਾਤਰਾ 64 ਫੀਸਦ ਅਤੇ 92 ਫੀਸਦ ਵਿਚਕਾਰ ਰਹੀ। ਵਿਭਾਗ ਅਨੁਸਾਰ ਬੱਦਲਵਾਈ ਰਹਿਣ ਕਾਰਨ ਕਈ ਥਾਵਾਂ ’ਤੇ ਗਰਜ ਨਾਲ ਹਲਕਾ ਮੀਂਹ ਪੈਣ ਕਾਰਨ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। -ਪੀਟੀਆੲਂ
Advertisement
Advertisement