For the best experience, open
https://m.punjabitribuneonline.com
on your mobile browser.
Advertisement

ਫੁਟਬਾਲ: ਪੰਜਾਬ ਪੁਲੀਸ ਨੇ ਖ਼ਿਤਾਬ ਜਿੱਤਿਆ

06:27 AM Dec 11, 2024 IST
ਫੁਟਬਾਲ  ਪੰਜਾਬ ਪੁਲੀਸ ਨੇ ਖ਼ਿਤਾਬ ਜਿੱਤਿਆ
ਪੰਜਾਬ ਪੁਲੀਸ ਦੀ ਟੀਮ ਨੂੰ ਇਨਾਮ ਦੇਣ ਮੌਕੇ ਮਹਿਮਾਨ ਤੇ ਪ੍ਰਬੰਧਕ।
Advertisement

ਸੁਰਜੀਤ ਮਜਾਰੀ
ਬੰਗਾ, 10 ਦਸੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਬੰਗਾ ਦੇ ਜੇਤੂ ਖ਼ਿਤਾਬ ’ਤੇ ਅੱਜ ਪੰਜਾਬ ਪੁਲੀਸ ਦੀ ਟੀਮ ਨੇ ਕਬਜ਼ਾ ਕਰ ਲਿਆ। ਉਸ ਨੇ ਆਪਣੀ ਸ਼ਾਨਦਾਰ ਖੇਡ ਕਲਾ ਦਾ ਮੁਜ਼ਾਹਰਾ ਕਰਦਿਆਂ ਇੰਟਰਨੈਸ਼ਨਲ ਕਲੱਬ ਫਗਵਾੜਾ ਨੂੰ ਮਾਤ ਦਿੱਤੀ। ਇਹ ਮੈਚ ਉਸ ਨੇ 2-0 ਨਾਲ ਜਿੱਤ ਲਿਆ। ਜੇਤੂ ਟੀਮ ਨੂੰ ਇੱਕ ਲੱਖ ਤੇ ਉੱਪ ਜੇਤੂ ਨੂੰ ਪੌਣਾ ਲੱਖ ਅਤੇ ਯਾਦਗਾਰੀ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੁਕਾਬਲੇ ਵਿੱਚ ਪਹਿਲੇ ਅੱਧ ’ਚ ਇੰਟਰਨੈਸ਼ਨਲ ਕਲੱਬ ਫਗਵਾੜਾ ਦੇ ਖਿਡਾਰੀ ਦੀ ਗਲਤੀ ਕਾਰਨ ਹੋਏ ਗੋਲ ਕਾਰਨ ਪੰਜਾਬ ਪੁਲੀਸ ਨੂੰ ਲੀਡ ਮਿਲ ਗਈ। ਫਿਰ ਅੱਧ ਸਮੇਂ ਤੱਕ ਕੋਈ ਹੋਰ ਗੋਲ ਨਹੀਂ ਹੋ ਸਕਿਆ ਅਤੇ ਦੂਜੇ ਅੱਧ ਵਿੱਚ ਇੰਟਰਨੈਸ਼ਨਲ ਕਲੱਬ ਨੇ ਗੋਲ ਉਤਾਰਨ ਦੇ ਯਤਨ ਤਾਂ ਕੀਤੇ ਪਰ ਸਫ਼ਲ ਨਾ ਹੋ ਸਕੇ। ਆਖਰੀ ਪਲਾਂ ’ਚ ਪੰਜਾਬ ਪੁਲੀਸ ਦੇ ਖਿਡਾਰੀ ਤਰਨਜੀਤ ਨੇ ਗੋਲ ਦਾਗ ਦਿੱਤਾ। ਟੂਰਨਾਮੈਂਟ ਦੌਰਾਨ ਇੰਟਰਨੈਸ਼ਨਲ ਕਲੱਬ ਫਗਵਾੜਾ ਦੇ ਕਸ਼ਮੀਰ ਨੂੰ ਵਧੀਆ ਗੋਲਕੀਪਰ, ਇੰਟਰਨੈਸ਼ਨਲ ਕਲੱਬ ਦੇ ਕਰਮਜੀਤ ਨੂੰ ਵਧੀਆ ਡਿਫੈਂਡਰ, ਪੰਜਾਬ ਪੁਲੀਸ ਦੇ ਪਰਮਜੀਤ ਨੂੰ ਵਧੀਆ ਮਿਡ-ਫੀਲਡਰ ਵਜੋਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਖਿਤਾਬੀ ਮੁਕਾਬਲੇ ਦੀ ਉਦਘਾਟਨੀ ਰਸਮ ਟੂਰਨਾਮੈਂਟ ਕਮੇਟੀ ਦੇ ਸੰਸਥਾਪਕ ਹਰਦੇਵ ਸਿੰਘ ਕਾਹਮਾ ਅਤੇ ਖੇਡ ਪ੍ਰਮੋਟਰ ਦਰਸ਼ਨ ਸਿੰਘ ਮਾਹਲ ਨੇ ਸਾਂਝੇ ਰੂਪ ’ਚ ਨਿਭਾਈ।

Advertisement

Advertisement
Advertisement
Author Image

sukhwinder singh

View all posts

Advertisement