For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਲੁਧਿਆਣਾ ਦੇ ਕਈ ਇਲਾਕਿਆਂ ’ਚ ਜਲ-ਥਲ

07:59 AM Jul 26, 2024 IST
ਮੀਂਹ ਕਾਰਨ ਲੁਧਿਆਣਾ ਦੇ ਕਈ ਇਲਾਕਿਆਂ ’ਚ ਜਲ ਥਲ
ਰੱਖ ਬਾਗ਼ ਇਲਾਕੇ ਵਿੱਚ ਮੀਂਹ ਮਗਰੋਂ ਡਿੱਗਿਆ ਇੱਕ ਦਰੱਖ਼ਤ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 25 ਜੁਲਾਈ
ਸਨਅਤੀ ਸ਼ਹਿਰ ਵਿੱਚ ਮੀਂਹ ਇੱਕ ਵਾਰ ਫਿਰ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਤੜਕੇ ਕਰੀਬ ਡੇਢ ਤੋਂ ਦੋ ਘੰਟੇ ਤੱਕ ਮੀਂਹ ਪੈਂਦਾ ਰਿਹਾ ਜਿਸ ਤੋਂ ਬਾਅਦ ਸ਼ਹਿਰ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਖੜ੍ਹਾ ਰਿਹਾ। ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਕੁੱਲ 32 ਐੱਮਐੱਮ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸਵੇਰੇ ਜਦੋਂ ਲੋਕ ਕੰਮਾਂ ’ਤੇ ਨਿਕਲੇ ਤਾਂ ਰਸਤੇ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਈ। ਤੇਜ਼ ਪਏ ਮੀਂਹ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤੇ ਕਈ ਥਾਵਾਂ ’ਤੇ ਦਰੱਖਤ ਵੀ ਟੁੱਟ ਗਏ।
ਸ਼ਹਿਰ ਵਿੱਚ ਤੜਕੇ ਤਿੰਨ ਵਜੇ ਦੇ ਆਸ-ਪਾਸ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਕਈ ਇਲਾਕਿਆਂ ਵਿੱਚ ਡੇਢ ਘੰਟਾ ਮੀਂਹ ਪਿਆ ਤੇ ਕਈ ਇਲਾਕੇ ਅਜਿਹੇ ਸਨ ਜਿੱਥੇ ਸਵੇਰੇ 5 ਵਜੇ ਤੱਕ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਮੁਤਾਬਕ 32 ਐਮਐਮ ਮੀਂਹ ਪਿਆ ਜਿਸ ਕਰਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਤਾਂ ਸ਼ਾਮ ਤੱਕ ਪਾਣੀ ਖੜ੍ਹਾ ਰਿਹਾ। ਸ਼ਹਿਰ ਦੇ ਇਲਾਕੇ ਬਾਲ ਸਿੰਘ ਨਗਰ, ਬਸਤੀ ਜੋਧੇਵਾਲ, ਰੇਲਵੇ ਸਟੇਸ਼ਨ ਰੋਡ, ਪਵੇਲੀਅਨ ਮਾਲ, ਘੁਮਾਰ ਮੰਡੀ, ਹੈਬੋਵਾਲ, ਰਾਹੋਂ ਰੋਡ, ਜਨਕਪੁਰੀ, ਚੰਡੀਗੜ੍ਹ ਰੋਡ ’ਤੇ ਸਾਰਾ ਦਿਨ ਪਾਣੀ ਖੜ੍ਹਾ ਰਿਹਾ।

Advertisement

ਭਦੌੜ ਹਾਊਸ ਇਲਾਕੇ ਵਿੱਚ ਖੜ੍ਹਿਆ ਮੀਂਹ ਦਾ ਪਾਣੀ।- ਫੋਟੋ: ਇੰਦਰਜੀਤ ਵਰਮਾ

ਸ਼ਹਿਰ ਵਿੱਚ ਪਏ ਇਸ ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ। ਨਗਰ ਨਿਗਮ ਅਧਿਕਾਰੀ ਇਸ ਗੱਲ ਦੇ ਦਾਅਵੇ ਕਰਦੇ ਸਨ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਸਾਰੇ ਪ੍ਰਬੰਧ ਕੀਤੇ ਗਏ ਸਨ, ਪਰ ਅਸਲ ਵਿੱਚ ਪਾਣੀ ਕਾਰਨ ਕਾਫ਼ੀ ਪ੍ਰੇਸ਼ਾਨੀ ਹੋਈ। ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਦਰੱਖਤ ਵਿੱਚ ਡਿੱਗ ਗਏ।
ਸਨਅਤੀ ਸ਼ਹਿਰ ਵੀਰਵਾਰ ਸਵੇਰੇ ਮੀਂਹ ਪੈਣ ਤੋਂ ਬਾਅਦ ਕਈ ਇਲਾਕਿਆਂ ਵਿੱਚ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਵਿੱਚ ਬੁੱਧਵਾਰ ਵੀ 66 ਕੇਵੀ ਸਰਾਭਾ ਨਗਰ ਤੇ ਹੋਰਨਾਂ ਇਲਾਕਿਆਂ ਵਿੱਚ ਦਿੱਕਤ ਆ ਗਈ ਸੀ ਜਿਸਦਾ ਹੱਲ ਕੀਤਾ ਜਾ ਰਿਹਾ ਸੀ, ਪਰ ਵੀਰਵਾਰ ਨੂੰ ਸਵੇਰੇ ਸਮੇਂ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਕਈ ਥਾਵਾਂ ’ਤੇ ਬਿਜਲੀ ਬੰਦ ਰਹੀ। ਕਈ ਇਲਾਕੇ ਤਾਂ ਅਜਿਹੇ ਸਨ, ਜਿੱਥੇ ਦੁਪਹਿਰ ਵੇਲੇ ਬਿਜਲੀ ਆਈ। ਸ਼ਹਿਰ ਦੇ ਇਲਾਕੇ ਗੁਰਦੇਵ ਨਗਰ, ਹੈਬੋਵਾਲ, ਤਾਜਪੁਰ ਰੋਡ, ਟਿੱਬਾ ਰੋਡ, ਰਾਹੋਂ ਰੋਡ, ਇਆਲੀ ਇਲਾਕੇ ਵਿੱਚ ਕਾਫ਼ੀ ਸਮਾਂ ਬਿਜਲੀ ਬੰਦ ਰਹੀ।

Advertisement
Author Image

sukhwinder singh

View all posts

Advertisement
Advertisement
×