ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੰਡੀ ਦੀ ਕੁਸ਼ਤੀ: ਸਿਕੰਦਰ ਸ਼ੇਖ ਨੇ ਨਿਸ਼ਾਂਤ ਦਿੱਲੀ ਨੂੰ ਚਿੱਤ ਕੀਤਾ

08:41 AM Oct 05, 2024 IST
ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਪ੍ਰਬੰਧਕ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਕਤੂਬਰ
ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਵਿੱਚ ਐੱਨਆਰਆਈ ਸੱਜਣਾਂ ਨੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਨਗਰ ਖੇੜਾ ਛਿੰਝ ਕਮੇਟੀ ਪਿੰਡ ਮਲੋਆ ਵੱਲੋਂ 19ਵਾਂ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਪ੍ਰਸਿੱਧ ਪਹਿਲਵਾਨ ਸਿਕੰਦਰ ਸ਼ੇਖ ਨੇ ਨਿਸ਼ਾਂਤ ਦਿੱਲੀ ਨੂੰ ਕਰੀਬ 14 ਮਿੰਟ ਦੇ ਸਮੇਂ ਵਿੱਚ ਢਾਹ ਕੇ ਜਿੱਤੀ। ਕਮੇਟੀ ਪ੍ਰਧਾਨ ਅਵਤਾਰ ਸਿੰਘ ਮੰਗਾ, ਸਕੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਸਦਕਾ ਕਰਵਾਏ ਗਏ ਦੰਗਲ ਦਾ ਉਦਘਾਟਨ ਪਿੰਡ ਦੇ ਪਤਵੰਤੇ ਸੱਜਣਾਂ ਨੇ ਕੀਤਾ। ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਤਾਲਿਬ ਬਾਬਾ ਫਲਾਹੀ ਨੇ ਅਰੁਣ ਦਿੱਲੀ ਦੀ ਪਿੱਠ ਲਾਈ। ਤਿੰਨ ਨੰਬਰ ਵਾਲੀ ਝੰਡੀ ਵਿੱਚ ਨੌਜਵਾਨ ਪਹਿਲਵਾਨ ਕੁਨਾਲ ਮਲੋਆ ਨੇ ਵਿੰੰਦਰ ਗੰਗਾਨਗਰ ਨੂੰ ਢਾਹ ਕੇ ਦਰਸ਼ਕਾਂ ਕੋਲੋਂ ਵਾਹ-ਵਾਹ ਖੱਟੀ। ਚਾਰ ਨੰਬਰ ਵਾਲੀ ਝੰਡੀ ਵਿੱਚ ਸੁਨੀਲ ਜ਼ੀਰਕਪੁਰ ਨੇ ਮਾਨੇ ਨੂੰ ਢਾਹ ਲਿਆ। ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

Advertisement

Advertisement