ਚਕਰ ਦੇ ਫੁਟਬਾਲ ਟੂਰਨਾਮੈਂਟ ’ਚ ਝੰਡੂਕੇ ਜੇਤੂ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਦਸੰਬਰ
ਪੰਜਾਬ ਸਪੋਰਟਸ ਅਕੈਡਮੀ ਚਕਰ ਵੱਲੋਂ ਗਰਾਮ ਪੰਚਾਇਤ ਚਕਰ, ਪਰਵਾਸੀ ਪੰਜਾਬੀਆਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਓਪਨ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਭਾਈ ਮੱਘਰ ਸਿੰਘ ਯਾਦਗਾਰੀ ਸਟੇਡੀਅਮ ’ਚ ਹੋਏ ਇਸ ਟੂਰਨਾਮੈਂਟ ਵਿੱਚ 45 ਟੀਮਾਂ ਨੇ ਹਿੱਸਾ ਲਿਆ। ਫਾਈਨਲ ’ਚ ਝੰਡੂਕੇ ਦੀ ਟੀਮ ਨੇ ਮੇਜ਼ਬਾਨ ਚਕਰ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਟੂਰਨਾਮੈਂਟ ’ਚ ਬਿਹਤਰੀਨ ਫਾਰਵਰਡ ਪਰਦੀਪ ਸਿੰਘ ਝੰਡੂਕੇ, ਬਿਹਤਰੀਨ ਗੋਲਕੀਪਰ ਬੰਟੂ ਝੰਡੂਕੇ, ਬਿਹਤਰੀਨ ਮਿਡਫੀਲਡਰ ਜੋਬਨਪ੍ਰੀਤ ਸਿੰਘ ਚਕਰ ਤੇ ਬਿਹਤਰੀਨ ਡਿਫੈਂਡਰ ਤਰਨਪ੍ਰੀਤ ਸਿੰਘ ਚਕਰ ਨੂੰ ਐਲਾਨਿਆ ਗਿਆ। ਟੂਰਨਾਮੈਂਟ ’ਚ ਔਰਤਾਂ ਦੀ ਸਪੂਨ ਰੇਸ ਅਤੇ ਬਜ਼ੁਰਗਾਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇਬਾਕਸਿੰਗ ਵਿੱਚ ਪ੍ਰਾਪਤੀਆਂ ਕਰਨ ਵਾਲੇ ਚਕਰ ਦੇ ਖਿਡਾਰੀਆਂ ਤੇ ਸ਼ਤਰੰਜ ’ਚ ਸਿਲਵਰ ਮੈਡਲ ਜਿੱਤਣ ਵਾਲੀ ਗੁਰਲੀਨ ਕੌਰ ਅਤੇ ਪੀਐੱਚਡੀ ਕਰਨ ਵਾਲੀ ਚਕਰ ਦੀ ਪਹਿਲੀ ਲੜਕੀ ਨਵਜੋਤ ਕੌਰ ਸੰਧੂ ਦਾ ਸਨਮਾਨ ਕੀਤਾ ਗਿਆ। ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਨੇ ਚਕਰ ਵਾਸੀਆਂ ਨੂੰ ਹਰ ਖੇਤਰ ਵਿੱਚ ਹੰਭਲਾ ਮਾਰਨ ਲਈ ਪ੍ਰੇਰਿਆ ਤਂ। ਸਰਪੰਚ ਸੋਹਣ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਨਗਰ ਪੰਚਾਇਤ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਟਅਕੈਡਮੀ ਦੇ ਸਰਪ੍ਰਸਤ ਪ੍ਰਿੰ. ਬਲਵੰਤ ਸਿੰਘ ਸੰਧੂ ਼ਤੇ ਪਤਵੰਤੇ ਹਾਜ਼ਰ ਸਨ।