For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ

07:58 AM Apr 24, 2024 IST
ਪੁਲੀਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਪਰੈਲ
ਲੋਕ ਸਭਾ ਚੋਣਾਂ ਲਈ ਜਿੱਥੇ ਸਿਆਸੀ ਪਾਰਟੀਆਂ ਨੇ ਤਿਆਰੀ ਕਰ ਲਈ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਤਹਿਤ ਪੁਲੀਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਨੇ ਵੀ ਮੋਰਚਾ ਸੰਭਾਲ ਲਿਆ ਹੈ। ਇਸ ਦੇ ਮੱਦੇਨਜ਼ਰ ਪੁਲੀਸ ਵੱਲੋਂ ਅੱਜ ਵੱਖ-ਵੱਖ ਖੇਤਰਾਂ ’ਚ ਫਲੈਗ ਮਾਰਚ ਕੀਤਾ ਗਿਆ। ਇਨ੍ਹਾਂ ਵਿੱਚ ਏਡੀਸੀਪੀ-3 ਅਤੇ ਏਡੀਸੀਪੀ-4 ਦੇ ਖੇਤਰ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਏਡੀਸੀਪੀ ਗੁਰਪ੍ਰੀਤ ਕੌਰ ਪੁਰੇਵਾਲ ਤੇ ਏਸੀਪੀ ਸਿਵਲ ਲਾਈਨ ਜਤਿਨ ਬਾਂਸਲ ਦੀ ਅਗਵਾਈ ’ਚ ਪੁਲੀਸ ਵੱਲੋਂ ਸੁਰੱਖਿਆ ਬਲਾਂ ਦੇ ਨਾਲ ਫਲੈਗ ਮਾਰਚ ਏਡੀਸੀਪੀ-3 ਦੇ ਦਫ਼ਤਰ ਤੋਂ ਸ਼ੁਰੂ ਹੋਇਆ। ਜੋ ਫੁਆਰਾ ਚੌਕ, ਭੂਰੀਵਾਲਾ ਚੌਕ, ਜੱਸੀਆ ਰੋਡ, ਬੱਲੋਕੇ ਰੋਡ, ਹੰਬੜਾ ਰੋਡ, ਪ੍ਰਤਾਪ ਸਿੰਘ ਵਾਲਾ, ਸਾਊਥ ਸਿਟੀ, ਐਕਸਪ੍ਰੈੱਸ ਵੇਅ, ਇਆਲੀ ਕਲਾਂ, ਫਿਰੋਜ਼ਪੁਰ ਰੋਡ, ਭਾਈ ਰਣਧੀਰ ਸਿੰਘ ਨਗਰ ਮਾਰਕੀਟ, ਸੁਨੇਤ ਨਹਿਰ ਪੁਲ, ਕਿਪਸ ਮਾਰਕੀਟ, ਮਲਹਾਰ ਰੋਡ, ਹੀਰੋ ਬੇਕਰੀ ਚੌਕ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਰ ਤੋਂ ਗੁਰੂ ਨਾਨਕ ਸਟੇਡੀਅਮ ਨੇੜਿਓਂ ਹੁੰਦਾ ਹੋਇਆ ਏਡੀਸੀਪੀ-3 ਦੇ ਦਫ਼ਤਰ ਨੇੜੇ ਖਤਮ ਹੋਇਆ। ਇਸੇ ਤਰ੍ਹਾਂ ਏਡੀਸੀਪੀ-4 ਦੇ ਦਫ਼ਤਰ ਤੋਂ ਕੀਤਾ ਫਲੈਗ ਮਾਰਚ ਫੋਕਲ ਪੁਆਇੰਟ, ਜਮਾਲਪੁਰ, ਮੋਤੀ ਨਗਰ, ਤਾਜਪੁਰ ਰੋਡ, ਟਿੱਬਾ ਰੋਡ, ਰਾਹੋਂ ਰੋਡ, ਮੇਹਰਬਾਨ ਤੋਂ ਹੁੰਦੇ ਹੋਏ ਕੂੰਮਕਲਾਂ ਤੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦਾ ਹੋਇਆ ਏਡੀਸੀਪੀ-4 ਦੇ ਦਫ਼ਤਰ ਜਮਾਲਪੁਰ ਨੇੜੇ ਸਮਾਪਤ ਹੋਇਆ।
ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਹਨ, ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਨਿਰਪੱਖ ਤਰੀਕੇ ਨਾਲ ਚੋਣਾਂ ਕਰਾਵੇਗੀ ਤੇ ਸੁਰੱਖਿਆ ਪ੍ਰਬੰਧ ’ਤੇ ਪੂਰੀ ਤਰ੍ਹਾਂ ਕਾਇਮ ਰਹੇਗੀ।

Advertisement

Advertisement
Author Image

sukhwinder singh

View all posts

Advertisement
Advertisement
×