For the best experience, open
https://m.punjabitribuneonline.com
on your mobile browser.
Advertisement

ਆਕਸਫੋਰਡ ਸਕੂਲ ਦੀ ਪ੍ਰਾਜੈਕਟ ਪੇਸ਼ਕਾਰੀ ’ਚ ਝੰਡੀ

07:31 AM Sep 19, 2024 IST
ਆਕਸਫੋਰਡ ਸਕੂਲ ਦੀ ਪ੍ਰਾਜੈਕਟ ਪੇਸ਼ਕਾਰੀ ’ਚ ਝੰਡੀ
ਆਕਸਫੋਰਡ ਸਕੂਲ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ।
Advertisement

ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਇੰਸਟੀਚਿਊਟ ਆਫ਼ ਇੰਜਨੀਅਰ ਇੰਡੀਆ ਬਠਿੰਡਾ ਲੋਕਲ ਸੈਂਟਰ ਵਿੱਚ ਹੋਈ ਪ੍ਰਾਜੈਕਟ ਪੇਸ਼ਕਾਰੀ ਵਿਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਵਿਦਿਆਰਥਣ ਦਿਵਾਂਸ਼ੀ, ਜੈਸਮੀਨ ਕੌਰ, ਸੁਖਨੂਰ ਕੌਰ ਤੇ ਪਵਨਪ੍ਰੀਤ ਕੌਰ ਨੇ ਜਲ ਬਚਾਓ ਦੀ ਟੈਕਨੀਕਲ ਪੇਸ਼ਕਾਰੀ ਵਿਚ ਪਹਿਲਾ, ਪ੍ਰਾਂਜਲ ਸੁਖੀਜਾ ਤੇ ਗੁਰਮਨਪ੍ਰੀਤ ਸਿੰਘ ਨੇ ਸਮਾਰਟ ਕੂਲ਼ਐਂਟ ਵਾਟਰ ਮਨੀਟਰ ਸਿਸਟਮ ਦੀ ਟੈਕਨੀਕਲ ਪੇਸ਼ਕਾਰੀ ‘ਚ ਦੂਜਾ ਸਥਾਨ ਹਾਸਲ ਕੀਤਾ। ਉਕਤ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਓਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਇਨ੍ਹਾਂ ਪ੍ਰਾਪਤੀਆਂ ਲਈ ਜੇਤੂ ਬੱਚਿਆਂ ਤੇ ਸਕੂਲ ਦੇ ਅਧਿਆਪਕ ਇੰਜੀ. ਹਰੀਸ਼ਰਨ ਅਗਰਵਾਲ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement