ਪੰਜ ਹਜ਼ਾਰ ਕਸ਼ਮੀਰੀ ਪੰਡਤ ਖੀਰ ਭਵਾਨੀ ਮੇਲੇ ਲਈ ਰਵਾਨਾ
08:16 AM Jun 13, 2024 IST
Advertisement
ਨਗਰੋਟਾ, 12 ਜੂਨ
ਕਸ਼ਮੀਰ ਵਾਦੀ ’ਚ 5 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਸਖ਼ਤ ਸੁਰੱਖਿਆ ਹੇਠ ਸਾਲਾਨਾ ਖੀਰ ਭਵਾਨੀ ਮੇਲੇ ਲਈ ਰਵਾਨਾ ਹੋਏ ਹਨ। ਇਨ੍ਹਾਂ ਸ਼ਰਧਾਲੂਆਂ ’ਚ ਜ਼ਿਆਦਾਤਰ ਕਸ਼ਮੀਰੀ ਪੰਡਤ ਸ਼ਾਮਲ ਹਨ। ਖੀਰ ਭਵਾਨੀ ਮੇਲਾ 14 ਜੂਨ ਨੂੰ ਗੰਦਰਬਲ ਦੇ ਤੁਲਮੁਲਾ, ਕੁਪਵਾੜਾ ਦੇ ਟਿੱਕਰ, ਅਨੰਤਨਾਗ ਦੇ ਲਕਤੀਪੋਰਾ ਐਸ਼ਮੁਕਾਮ, ਕੁਲਗਾਮ ’ਚ ਮਾਤਾ ਤ੍ਰਿਪੁਰਸੁੰਦਰੀ ਦੇਵਸਾਰ ਅਤੇ ਮੰਜ਼ਗਾਮ ’ਚ ਮਾਤਾ ਖੀਰ ਭਵਾਨੀ ਦੇ ਮੰਦਰਾਂ ’ਚ ਭਰਦਾ ਹੈ। ਚਾਰ ਦਿਨੀਂ ਯਾਤਰਾ ਬੁੱਧਵਾਰ ਤੋਂ ਸ਼ੁਰੂ ਹੋਈ ਹੈ ਜਿਸ ਨੂੰ ਡਿਵੀਜ਼ਨਲ ਕਮਿਸ਼ਨਰ (ਜੰਮੂ) ਰਮੇਸ਼ ਕੁਮਾਰ, ਰਾਹਤ ਕਮਿਸ਼ਨਰ ਡਾਕਟਰ ਅਰਵਿੰਦ ਕਰਵਾਨੀ ਅਤੇ ਉੱਘੇ ਕਸ਼ਮੀਰੀ ਪੰਡਤ ਆਗੂਆਂ ਨੇ ਨਗਰੋਟਾ ਤੋਂ ਝੰਡੀ ਦਿਖਾਈ। ਸ਼ਰਧਾਲੂ ਕਸ਼ਮੀਰ ਵਾਦੀ ਦੇ ਪੰਜ ਮੰਦਰਾਂ ਦੇ ਦਰਸ਼ਨ ਲਈ 176 ਬੱਸਾਂ ’ਚ ਸਵਾਰ ਹੋ ਕੇ ਰਵਾਨਾ ਹੋਏ। -ਪੀਟੀਆਈ
Advertisement
Advertisement