ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪੋਰਟਸ ਕਲੱਬ ਦੀਆਂ ਪੰਜ ਖਿਡਾਰਨਾਂ ਨੇ ਜਿੱਤੇ ਨੌਂ ਤਗ਼ਮੇ

08:46 AM Nov 29, 2023 IST
ਹੋਣਹਾਰ ਖਿਡਾਰਨਾਂ ਆਪਣੇ ਕੋਚ ਅੰਗਰੇਜ਼ ਸਿੰਘ ਨਾਲ| -ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 28 ਨਵੰਬਰ
ਸੰਗਰੂਰ ਵਿੱਚ ਸੰਪੰਨ ਹੋਈਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਗ਼ਦਰੀ ਬਾਬੇ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ, ਦਦੇਹਰ ਸਾਹਿਬ ਦੀਆਂ ਪੰਜ ਖਿਡਾਰਨਾਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰ ਕੇ ਨੌਂ ਤਗ਼ਮੇ ਜਿੱਤ ਕੇ ਕੌਮੀ ਖੇਡਾਂ ਵਿੱਚ ਭਾਗ ਲੈਣ ਲਈ ਰਾਹ ਪੱਧਰਾ ਕਰ ਲਿਆ ਹੈ| ਇਹ ਖਿਡਾਰਨਾਂ ਦਦੇਹਰ ਸਾਹਿਬ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥਣਾਂ ਹਨ| ਕਲੱਬ ਦੇ ਪ੍ਰਧਾਨ ਅੰਗਰੇਜ਼ ਸਿੰਘ ਅਤੇ ਅੰਤਰਰਾਸ਼ਟਰੀ ਹੈਂਡਬਾਲ ਕੋਚ ਸਰੂਪ ਸਿੰਘ ਢੋਟੀਆਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਰਾਜਬਿੰਦਰ ਕੌਰ ਨੇ 1500 ਮੀਟਰ ਦੌੜ ਵਿੱਚ ਸੋਨ ਤਗ਼ਮਾ ਅਤੇ ਲੱਛਮੀ ਕੌਰ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ| ਖਿਡਾਰਨ ਤਮੰਨਾ ਪੁਰੀ ਨੇ 400 ਮੀਟਰ ਹਰਡਲ’ਜ਼ ਦੌੜ ਵਿੱਚ ਚਾਂਦੀ ਤੇ 100 ਮੀਟਰ ਹਰਡਲ’ਜ਼ ਦੌੜ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ| ਹਰਪ੍ਰੀਤ ਕੌਰ ਨੇ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ| ਹਰਮਨ ਕੌਰ ਨੇ 3000 ਹਜ਼ਾਰ ਮੀਟਰ ਦੌੜ ਵਿੱਚ ਚਾਂਦੀ ਅਤੇ 4×400 ਰਿਲੇਅ ਦੌੜ ਵਿੱਚ ਹਰਪ੍ਰੀਤ ਕੌਰ, ਰਾਜਬਿੰਦਰ ਕੌਰ ਤੇ ਤਮੰਨਾ ਪੁਰੀ ਨੇ ਚਾਂਦੀ ਦਾ ਤਗ਼ਮੇ ਹਾਸਲ ਕੀਤੇ ਹਨ| ਇਨ੍ਹਾਂ ਮੁਕਾਬਲਿਆਂ ਵਿੱਚ ਤਮੰਨਾ ਪੁਰੀ ਨੇ ਤਿੰਨ ਤਗ਼ਮੇ ਅਤੇ ਹਰਪ੍ਰੀਤ ਕੌਰ ਤੇ ਰਾਜਬਿੰਦਰ ਕੌਰ ਨੇ ਦੋ-ਦੋ ਤਗ਼ਮੇ ਹਾਸਲ ਕੀਤੇ ਹਨ|

Advertisement

Advertisement