ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਜ ਪੰਚਾਇਤਾਂ

07:32 AM Sep 30, 2024 IST
ਸਾਹਲਾਪੁਰ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਅਤੇ (ਸੱਜੇ) ਲੰਗਾਹ ਜੱਟਾਂ ਵਿੱਚ ਸੁੱਚਾ ਸਿੰਘ ਦਿਓਲ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।

ਜਸਬੀਰ ਸਿੰਘ ਚਾਨਾ
ਫਗਵਾੜਾ, 29 ਸਤੰਬਰ
ਪਿੰਡ ਸੀਕ­ਰੀ ਵਿੱਚ ਪਿੰਡ ਵਾਸੀਆਂ ਵੱਲੋਂ ਅੱਜ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਅਮਰੀਕ ਸਿੰਘ ਸੀਕਰੀ ਨੇ ਦੱਸਿਆ ਕਿ ਪਿੰਡ ਦੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਪਿੰਡ ਵਾਸੀਆਂ ਨੇ ਮਮਤਾ ਪਤਨੀ ਕਿਰਪਾਲ ਸਿੰਘ ਨੂੰ ਸਰਪੰਚ ਜਦਕਿ ਕੁਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਹਰਜਿੰਦਰ ਸਿੰਘ ਪੁੱਤਰ ਕੇਸਰ ਸਿੰਘ, ਕੁਲਵਿੰਦਰ ਸਿੰਘ ਪੁੱਤਰ ਤੁਲਸਾ ਸਿੰਘ, ਕਮਲਾ ਕੌਰ ਪਤਨੀ ਸੁਰਮੁਖ ਸਿੰਘ ਅਤੇ ਪਰਮਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਚੁਣਿਆ ਹੈ। ਪਿੰਡ ਵਾਸੀਆਂ ਵੱਲੋਂ ਸਰਪੰਚ ਮਮਤਾ ਤੇ ਸਮੂਹ ਪੰਚਾਇਤ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਨਮਾਨਿਤ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਬਲਾਕ ਦੇ ਪਿੰਡ ਸਾਹਲਾਪੁਰ ਵਿੱਚ ਅੱਜ ਪਿੰਡ ਵਾਸੀਆਂ ਨੇ ਇਕੱਠ ਕਰਕੇ ਗ੍ਰਾਮ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰ ਲਈ। ਚੁਣੀ ਗਈ ਪੰਚਾਇਤ ’ਚ ਕੰਵਲਜੀਤ ਕੌਰ ਨੂੰ ਸਰਪੰਚ, ਅਮਰਜੀਤ ਸਿੰਘ, ਹਰਦੇਵ ਪਾਲ ਸਿੰਘ, ਸਤਨਾਮ ਸਿੰਘ, ਲਖਵੀਰ ਕੌਰ ਅਤੇ ਰਾਣੀ ਨੂੰ ਪੰਚ ਚੁਣਿਆ ਗਿਆ। ਇਸ ਮੌਕੇ ਸਾਬਕਾ ਸਰਪੰਚ ਮੋਹਣ ਸਿੰਘ, ਅਵਤਾਰ ਸਿੰਘ, ਬਾਬੂ ਰਾਮ, ਅਵਤਾਰ ਸਿੰਘ, ਲੈਕਚਰਾਰ ਰਾਜਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ। ਨਵੀਂ ਪੰਚਾਇਤ ਨੇ ਕਿਹਾ ਕਿ ਆਪਸੀ ਏਕਤਾ ਤੇ ਭਾਈਚਾਂਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪਿੰਡ ਵਾਸੀਆਂ ਨੇ ਇਹ ਸਾਂਝਾ ਕਾਰਜ ਕੀਤਾ ਹੈ।
ਫਿਲੌਰ (ਸਰਬਜੀਤ ਸਿੰਘ ਗਿੱਲ): ਪਿੰਡ ਕਤਪਾਲੋਂ ਦੀ ਪੰਚਾਇਤ ਦੀ ਚੋਣ ਅੱਜ ਸਰਬਸੰਮਤੀ ਨਾਲ ਕੀਤੀ ਗਈ। ਇਸ ’ਚ ਪਰਮਜੀਤ ਕੌਰ ਗਰੇਵਾਲ ਪਤਨੀ ਜਸਵੰਤ ਸਿੰਘ ਨੂੰ ਸਰਪੰਚ ਚੁਣਿਆ ਗਿਆ। ਪਿੰਡ ’ਚ ਕੀਤੇ ਇਕੱਠ ਦੌਰਾਨ ਸਰਬਸੰਮਤੀ ਨਾਲ ਚੁਣੇ ਅਹੁਦੇਦਾਰਾਂ ਦੇ ਨਾਮ ਪੇਸ਼ ਕੀਤੇ ਗਏ, ਜਿਸ ਨੂੰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਚੋਣ ਦੌਰਾਨ ਪਰਮਜੀਤ ਕੌਰ ਤੋਂ ਇਲਾਵਾ ਕਮਲਾ ਦੇਵੀ, ਜਸਬੀਰ ਕੌਰ, ਅਮਰਜੀਤ, ਪ੍ਰਸ਼ੋਤਮ, ਗੁਰਮੇਲ ਸਿੰਘ ਅਤੇ ਸੰਤੋਖ ਸਿੰਘ ਪੰਚ ਚੁਣੇ ਗਏ।

Advertisement

ਮਨਜੀਤ ਕੌਰ ਪਿੰਡ ਹੋਠੀਆਂ ਦੀ ਸਰਪੰਚ ਬਣੀ

ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਹੋਠੀਆਂ ਵਿਖੇ ਮਨਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਇਸ ਮੌਕੇ ਪਿੰਡ ਦੇ ਗੁਰਦੁਆਰੇ ਵਿੱਚ ਹੋਏ ਇਕੱਠ ਦੌਰਾਨ ਪਿੰਡ ਵਾਸੀਆਂ ਨੇ ਇੱਕਮਤ ਹੋ ਕੇ ਸਰਬਸੰਮਤੀ ਨਾਲ ਮਨਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਪਿੰਡ ਵਾਸੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦਾ ਪਿੰਡ (ਜਰਨਲ ਇਸਤਰੀ) ਵਰਗ ’ਚ ਆਉਣ ਕਰਕੇ ਸਮੁੱਚੇ ਨਗਰ ਵਾਸੀਆਂ ਵੱਲੋਂ ਪਿੰਡ ਦੇ ਬਹੁਤ ਹੀ ਰਸੂਖਦਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਅਵਤਾਰ ਸਿੰਘ ਦੇ ਪਰਿਵਾਰ ’ਚੋਂ ਮਨਜੀਤ ਕੌਰ ਨੂੰ ਸਰਬ ਸਾਂਝੇ ਮਤੇ ਅਨੁਸਾਰ ਸਰਪੰਚ ਚੁਣ ਲਿਆ ਗਿਆ ਹੈ।

ਸੁੱਚਾ ਸਿੰਘ ਦਿਓਲ ਬਿਨਾਂ ਵਿਰੋਧ ਲੰਗਾਹ ਜੱਟਾਂ ਦੇ ਸਰਪੰਚ ਬਣੇ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਬਲਾਕ ਗੁਰਦਾਸਪੁਰ ਦੇ ਪਿੰਡ ਲੰਗਾਹ ਜੱਟਾਂ ਨੇ ਨਵੇਂ ਸਰਪੰਚ ਸੁੱਚਾ ਸਿੰਘ ਦਿਓਲ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਦੱਸਿਆ ਪਿੰਡ ਲੰਗਾਹ ਦੇ ਸਰਪੰਚ ਸੁੱਚਾ ਸਿੰਘ ਦੀ ਸਰਬਸੰਮਤੀ ਨਾਲ ਚੋਣ ਪਿੰਡ ਵਾਸੀਆਂ ਅਤੇ ਪਿਛਲੀਆਂ ਚਾਰ ਟਰਮਾਂ ਦੇ ਵੱਖ-ਵੱਖ ਸਿਆਸੀਆਂ ਪਾਰਟੀ ਨਾਲ ਸਬੰਧਤ ਸਾਬਕਾ ਸਰਪੰਚਾਂ ਅਤੇ ਪੰਚਾਂ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੀਤੀ ਗਈ ਹੈ। ਪਿੰਡ ਦੇ ਪੰਚਾਂ ਦੀ ਚੋਣ ਹੋਣੀ ਬਾਕੀ ਹੈ। ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਕਰਨ ਲਈ ਜਲਦੀ ਪਿੰਡ ਵਾਸੀਆਂ ਦੀ ਮੀਟਿੰਗ ਹੋਵੇਗੀ।

Advertisement

Advertisement