ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵਰਾਜ ਵੱਲੋਂ ਟਰੈਕਟਰਾਂ ਦੇ ਨਵੇਂ ਮਾਡਲ ਲਾਂਚ

07:49 AM Apr 24, 2024 IST
ਨਵੇਂ ਲਾਂਚ ਕੀਤੇ ਟਰੈਕਟਰਾਂ ਨੂੰ ਪ੍ਰਦਸ਼ਿਤ ਕਰਦੇ ਹੋਏ ਸਵਰਾਜ ਦੇ ਅਧਿਕਾਰੀ।

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 23 ਅਪਰੈਲ
ਮਹਿੰਦਰਾ ਸਮੂਹ ਦੇ ਸਹਿਯੋਗ ਵਾਲੇ ਸਵਰਾਜ ਟਰੈਕਟਰਜ਼ ਨੇ ਆਪਣੀ ਗੋਲਡਨ ਜੁਬਲੀ ਮੌਕੇ ’ਤੇ ਸੀਮਤ ਸਟਾਕ ਵਾਲੇ ਟਰੈਕਟਰਾਂ ਦੇ ਨਵੇਂ ਮਾਡਲ ਲਾਂਚ ਕੀਤੇ ਹਨ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਦੋ ਟਰੈਕਟਰ ਵੀ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਵਿਸ਼ੇਸ਼ ਮਾਡਲਾਂ ਵਾਲੇ ਸਵਰਾਜ ਟਰੈਕਟਰਾਂ ’ਤੇ ਸਵਰਾਜ ਦੇ ਗਾਹਕ ਤੇ ਬ੍ਰਾਂਡ ਅੰਬੈਸਡਰ ਤੇ ਕ੍ਰਿਕਟਰ ਐੱਮਐੱਸ ਧੋਨੀ ਦੇ ਦਸਤਖ਼ਤ ਕੀਤੇ ਹੋਏ ਹਨ। ਸਵਰਾਜ ਟਰੈਕਟਰ ਦੀ 50ਵੀਂ ਵਰ੍ਹੇਗੰਢ ਮੌਕੇ ਮੁਹਾਲੀ ਸਥਿਤ ਸਵਰਾਜ ਪਲਾਂਟ ਵਿੱਚ ‘ਜੋਸ਼ ਦਾ ਸਵਰਣ ਉਤਸਵ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਰਾਜੇਸ਼ ਜੇਜੂਰੀਕਰ, ਸਵਰਾਜ ਡਿਵੀਜ਼ਨ ਦੇ ਸੀਈਓ ਹੇਮੰਤ ਸਿੱਕਾ, ਹਰੀਸ਼ ਚਵਾਨ ਅਤੇ ਰਾਜੀਵ ਰੇਲਨ ਨੇ ਸਵਰਾਜ ਦੀਆਂ 50 ਸਾਲਾਂ ਦੀਆਂ ਪ੍ਰਾਪਤੀਆਂ ਵਾਲੀ ਕਹਾਣੀ ਬਿਆਨਦੀ ਇੱਕ ਕਿਤਾਬ ਵੀ ਜਾਰੀ ਕੀਤੀ।
ਉਨ੍ਹਾਂ ਲਿਮਿਟਡ ਐਡੀਸ਼ਨ ਵਾਲੇ ਸਵਰਾਜ-855 ਐੱਫਈ ਅਤੇ ਸਵਰਾਜ-744 ਐੱਫਈ ਟਰੈਕਟਰਾਂ ਨੂੰ ਪ੍ਰਦਰਸ਼ਿਤ ਕਰਨ ਦੀ ਰਸਮ ਵੀ ਨਿਭਾਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੈਕਟਰਾਂ ਨੂੰ ਵਿਸ਼ੇਸ਼ ਦਿੱਖ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਲਾਂਚ ਕੀਤੇ ਗਏ ਟਰੈਕਟਰ ਪੂਰੇ ਦੇਸ਼ ਵਿੱਚ ਸਿਰਫ ਦੋ ਮਹੀਨਿਆਂ ਲਈ ਪੰਜ ਸਵਰਾਜ ਰੂਪਾਂ, 843 ਐਕਸਐੱਮ, 742 ਐਕਸਟੀ, 744 ਐੱਫਈ, 744 ਐਕਸਟੀ ਅਤੇ 855 ਐੱਫਈ ਵਿੱਚ ਉਪਲੱਬਧ ਹੋਵੇਗਾ।
ਇਸ ਮੌਕੇ ਇੱਕ ਨਵੇਂ ਸੀਐੱਸਆਰ ਪ੍ਰੋਗਰਾਮ-‘ਸਕਿਲਿੰਗ 5000’ ਦਾ ਵੀ ਐਲਾਨ ਕੀਤਾ ਗਿਆ। ਇਸ ਸਕੀਮ ਰਾਹੀਂ ਸਵਰਾਜ ਵੱਲੋਂ ਖੇਤੀਬਾੜੀ ਤੇ ਹੋਰ ਪੇਸ਼ਿਆਂ ਵਿੱਚ ਵੋਕੇਸ਼ਨਲ ਹੁਨਰ ਪ੍ਰਦਾਨ ਕਰ ਕੇ ਔਰਤਾਂ ਅਤੇ ਅਪਾਹਜਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਹੈ।

Advertisement

Advertisement
Advertisement