18 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਪੰਜ ਹੋਰ ਗ੍ਰਿਫ਼ਤਾਰ
11:07 PM Aug 09, 2023 IST
ਕੇ.ਪੀ. ਸਿੰਘ
ਗੁਰਦਾਸਪੁਰ, 9 ਅਗਸਤ
ਕੌਮੀ ਮਾਰਗ ’ਤੇ ਵਿਸ਼ੇਸ਼ ਚੈਕਿੰਗ ਦੌਰਾਨ ਬੀਤੀ 27 ਜੁਲਾਈ ਨੂੰ ਸ੍ਰੀਨਗਰ ਤੋਂ ਆ ਰਹੀ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ 18 ਕਿੱਲੋ ਹੈਰੋਇਨ ਸਣੇ ਕਾਬੂ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਵੱਲੋਂ ਜੰਮੂ ਕਸ਼ਮੀਰ ਪੁਲੀਸ ਅਤੇ ਫ਼ੌਜ ਦੀ ਮਦਦ ਨਾਲ ਜ਼ਿਲ੍ਹਾ ਬਾਰਾਮੂਲਾ ਦੇ ਉੜੀ ਖੇਤਰ ’ਚੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਵੀਲ ਕਟਾਰੀਆ ਵਾਸੀ ਕਮਲਕੋਟ, ਤਿੰਨ ਭਰਾਵਾਂ ਇਮਤਿਆਜ਼ ਅਹਿਮਦ, ਮੁਖ਼ਤਿਆਰ ਅਹਿਮਦ, ਫ਼ੈਜ਼ ਅਹਿਮਦ ਅਤੇ ਨਫੀਜ਼ ਵਾਸੀ ਪਿੰਡ ਢਾਣੀ ਸੈਦਾਂ ਵਜੋਂ ਹੋਈ ਹੈ। ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 11.20 ਲੱਖ ਰੁਪਏ, ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 46 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਪੁੱਛਗਿਛ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਮੁਲਜ਼ਮਾਂ ਕੋਲੋਂ ਬਰਾਮਦ ਪਿਸਤੌਲ ਦੀ ਅਤਿਵਾਦੀ ਗਤੀਵਿਧੀਆਂ ਵਿੱਚ ਵੀ ਵਰਤੋਂ ਕੀਤੀ ਜਾਂਦੀ ਸੀ।
Advertisement
Advertisement