ਨਾਜਾਇਜ਼ ਵਸੂਲੀ ਦੇ ਮਾਮਲੇ ਵਿੱਚ ਪੰਜ ਨੂੰ ਕੈਦ
08:54 AM Mar 14, 2024 IST
Advertisement
ਟੋਹਾਣਾ: ਵਪਾਰੀ ਤੋਂ ਨਾਜਾਇਜ਼ ਵਸੂਲੀ ਕਰਨ ਦੇ ਮਾਮਲੇ ਵਿੱਚ ਸੈਸ਼ਨ ਜੱਜ ਦਿਨੇਸ਼ ਕੁਮਾਰ ਮਿੱਤਲ ਹਿਸਾਰ ਦੀ ਅਦਾਲਤ ਨੇ ਦਿੱਲੀ ਪੁਲੀਸ ਦੇ ਸਬ-ਇੰਸਪੈਕਟਰ ਗੋਵਿੰਦ ਤੇ ਉਸ ਦੇ ਚਾਰ ਹੋਰ ਸਾਥੀਆਂ ਭੁਪਿੰਦਰ, ਕਵਿਤ, ਵਾਮੰਕਰ ਤੇ ਪ੍ਰਦੀਪ ਨੂੰ ਦੋਸ਼ੀ ਕਰਾਰ ਦਿੰਦਿਆਂ ਪੰਜ-ਪੰਜ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲੀਸ ਚਾਲਾਨ ਮੁਤਾਬਕ ਦਿੱਲੀ ਪੁਲੀਸ ਦੇ ਗੋਵਿੰਦ ਨੇ ਆਦਮਪੁਰ ਦੇ ਰਾਕੇਸ਼ ਦੇ ਘਰ ਛਾਪਾ ਮਾਰਿਆ ਸੀ। ਉਥੇ ਨਾ ਮਿਲਣ ’ਤੇ ਉਸ ਨੂੰ ਹਿਸਾਰ ਤੋਂ ਕਾਬੂ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement