For the best experience, open
https://m.punjabitribuneonline.com
on your mobile browser.
Advertisement

ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਪੰਜ ਕਾਬੂ

10:33 AM Mar 18, 2024 IST
ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਪੰਜ ਕਾਬੂ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 17 ਮਾਰਚ
ਪੁਲੀਸ ਨੇ ਵਾਹਨ ਚੋਰੀ ਕਰਨ ਦੇ ਦੋਸ਼ ਹੇਠ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਬੁਲਾਰੇ ਸੂਬਾ ਸਿੰਘ ਨੇ ਦੱਸਿਆ ਕਿ ਸੰਦੀਪ, ਬਬਲੂ, ਦਿਨੇਸ਼ ਉਰਫ਼ ਗੰਜਾ, ਅਭਿਸ਼ੇਕ ਅਤੇ ਆਰਿਫ਼ ਸ਼ਾਮਲ ਹਨ। ਮੁਲਜ਼ਮ ਸੰਦੀਪ ਪਲਵਲ ਦਾ ਰਹਿਣ ਵਾਲਾ ਹੈ, ਜਦੋਂ ਕਿ ਮੁਲਜ਼ਮ ਬਬਲੂ ਅਤੇ ਦਿਨੇਸ਼ ਉਰਫ਼ ਗਾਂਜਾ ਸੰਜੇ ਕਲੋਨੀ ਦਾ ਵਸਨੀਕ ਹੈ ਅਤੇ ਆਰਿਫ਼ ਨੂਹਾਨ ਦਾ ਰਹਿਣ ਵਾਲਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਲਵਲ ਅਤੇ ਗੁਰੂਗ੍ਰਾਮ ਵਿੱਚ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ। ਮੁਲਜ਼ਮ ਆਰਿਫ਼ ਖ਼ਿਲਾਫ਼ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਲਈ ਉਸ ਨੂੰ ਪੁਲੀਸ ਰਿਮਾਂਡ ’ਤੇ ਲਿਆ ਹੈ। ਕ੍ਰਾਈਮ ਬ੍ਰਾਂਚ ਸੈਕਟਰ-48 ਦੀ ਟੀਮ ਨੇ ਐਨਆਈਟੀ ਪੁਲੀ ਨੰਬਰ 3 ਨੇੜਿਓਂ ਮੁਲਜ਼ਮ ਅਭਿਸ਼ੇਕ ਉਰਫ ਗੁੱਲੂ ਨੂੰ ਆਟੋ ਸਮੇਤ ਕਾਬੂ ਕੀਤਾ, ਜੋ ਕਿ ਉਸ ਨੇ ਜਲਸਾ ਤੋਂ ਚੋਰੀ ਕੀਤਾ ਸੀ।

Advertisement

Advertisement
Author Image

Advertisement
Advertisement
×