ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਜ਼ ਹਨੇਰੀ ਮਗਰੋਂ ਬਿਜਲੀ ਤਾਰਾਂ ਦੀ ਸਪਾਰਕਿੰਗ ਨਾਲ ਪੰਜ ਏਕੜ ’ਚ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ

01:23 PM Apr 17, 2025 IST
featuredImage featuredImage
ਅੱਗ ਨਾਲ ਸੜੀ ਕਣਕ ਦੀ ਫ਼ਸਲ

ਹਰਦੀਪ ਸਿੰਘ
ਕੋਟ ਈਸੇ ਖਾਂ, 18 ਅਪਰੈਲ
ਇਥੇ ਬਿਜਲੀ ਘਰ ਨੇੜੇ ਲੰਘੀ ਰਾਤ ਤੇਜ਼ ਹਨੇਰੀ ਕਰਕੇ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਨਾਲ ਲੱਗੀ ਅੱਗ ਕਰਕੇ ਢਾਈ ਏਕੜ ਵਿਚ ਖੜ੍ਹੀ ਕਣਕ ਅਤੇ ਢਾਈ ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਸਮੇਂ ਸਿਰ ਅੱਗ ਉੱਤੇ ਕਾਬੂ ਪਾ ਲਏ ਜਾਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।

Advertisement

ਜਾਣਕਾਰੀ ਮੁਤਾਬਕ ਰਾਤ ਦਸ ਵਜੇ ਦੇ ਕਰੀਬ ਤੇਜ਼ ਹਨੇਰੀ ਆਉਣ ਤੋਂ ਬਾਅਦ ਬਿਜਲੀ ਘਰ ਦੇ ਪਿੱਛੇ ਖੇਤ ਵਿਚਲੀਆਂ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜ ਗਈਆਂ। ਇਸ ਤੋਂ ਬਾਅਦ ਖੇਤ ਵਿਚ ਖੜ੍ਹੇ ਨਾੜ ਨੂੰ ਅੱਗ ਲੱਗ ਗਈ। ਤੇਜ਼ੀ ਨਾਲ ਫੈਲੀ ਅੱਗ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਨੇੜਲੇ ਘਰਾਂ ਦੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ, ਪੁਲੀਸ ਅਤੇ ਖੇਤ ਦੇ ਮਾਲਕਾਂ ਨੂੰ ਦਿੱਤੀ।

ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਮਲੇ ਤੋਂ ਇਲਾਵਾ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਅਤੇ ਮੁੰਨਣ ਪਿੰਡ ਤੋਂ ਪਾਣੀ ਵਾਲੇ ਟੈਂਕਰ ਪੁੱਜ ਗਏ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।

Advertisement

ਖੇਤ ਮਾਲਕ ਗੁਲਸਿੰਦਰ ਸਿੰਘ ਵਾਸੀ ਜਾਨੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇੱਥੇ ਚਾਲੀ ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਨਾਲ ਕਰੀਬ ਢਾਈ ਏਕੜ ਨਾੜ ਅਤੇ ਢਾਈ ਏਕੜ ਹੀ ਖੜ੍ਹੀ ਕਣਕ ਅੱਗ ਦੀ ਭੇਟ ਚੜ੍ਹ ਗਈ। ਉਨ੍ਹਾਂ ਆਸਪਾਸ ਦੇ ਲੋਕਾਂ ਵਲੋਂ ਅੱਗ ਉੱਤੇ ਕਾਬੂ ਪਾਉਣ ਲਈ ਕੀਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।

Advertisement