For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ ਦੇ ਜੰਗਲਾਂ ’ਚ ਮੁੜ ਭੜਕੀ ਅੱਗ

12:58 PM May 31, 2024 IST
ਉੱਤਰਾਖੰਡ ਦੇ ਜੰਗਲਾਂ ’ਚ ਮੁੜ ਭੜਕੀ ਅੱਗ
Advertisement

ਦੇਹਰਾਦੂਨ, 31 ਮਈ
ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ 'ਚ ਜੰਗਲਾਂ ਦੀ ਅੱਗ ਫਿਰ ਭੜਕ ਗਈ ਅਤੇ ਰਾਜਾਜੀ ਬਾਘ ਰਿਜ਼ਰਵ ਦੀ ਗੌਹਰੀ ਰੇਂਜ ਅਤੇ ਰਿਸ਼ੀਕੇਸ਼ ਦੇ ਨੀਲਕੰਠ ਮਹਾਦੇਵ ਮੰਦਰ ਦੇ ਟ੍ਰੈਕਿੰਗ ਰੂਟ 'ਚ ਅੱਗ ਦੀਆਂ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਰਾਜਾਜੀ ਬਾਗ ਰਿਜ਼ਰਵ ਦੇ ਨਿਰਦੇਸ਼ਕ ਸਾਕੇਤ ਬਡੋਲਾ ਨੇ ਦੱਸਿਆ ਕਿ ਖੇਤਰ ਦੇ ਗੌਹਰੀ ਰੇਂਜ 'ਚ ਵੀਰਵਾਰ ਸ਼ਾਮ ਨੂੰ ਲੱਗੀ ਅੱਗ ਨਾਲ ਲਗਪਗ 1.5 ਹੈਕਟੇਅਰ ਜੰਗਲੀ ਖੇਤਰ ਪ੍ਰਭਾਵਿਤ ਹੋਇਆ ਹੈ। ਟਾਈਗਰ ਰਿਜ਼ਰਵ ਦੇ ਗੌਹਰੀ ਰੇਂਜ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਨੀਲਕੰਠ ਮਹਾਦੇਵ ਮੰਦਿਰ ਦੇ ਹਾਈਕਿੰਗ ਰੂਟ 'ਤੇ ਪੁੰਡਰਾਸੂ ਨੇੜੇ ਜੰਗਲ 'ਚ ਇਕ ਹੈਕਟੇਅਰ ਤੋਂ ਵੱਧ ਰਕਬੇ 'ਚ ਅੱਗ ਲੱਗੀ ਹੋਈ ਹੈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement