ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਲਈ ਵਿੱਤੀ ਸੁਧਾਰ ਬਣਨਗੇ ਵੱਡੀ ਚੁਣੌਤੀ

05:59 AM Jun 06, 2024 IST

* ਰੇਟਿੰਗ ਏਜੰਸੀਆਂ ਫਿਚ ਅਤੇ ਮੂਡੀਜ਼ ਨੇ ਪ੍ਰਗਟਾਏ ਖ਼ਦਸ਼ੇ
* ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਆਰਥਿਕ ਮੁਹਾਜ਼ ’ਤੇ ਪੈ ਸਕਦੈ ਅੜਿੱਕਾ

Advertisement

ਨਵੀਂ ਦਿੱਲੀ:

ਲੋਕ ਸਭਾ ਚੋਣਾਂ ’ਚ ਭਾਜਪਾ ਦੇ ਬਹੁਮਤ ਤੋਂ ਦੂਰ ਰਹਿਣ ਅਤੇ ਹੁਣ ਸਰਕਾਰ ਬਣਾਉਣ ਲਈ ਭਾਈਵਾਲਾਂ ’ਤੇ ਟੇਕ ਕਾਰਨ ਆਰਥਿਕ ਅਤੇ ਵਿੱਤੀ ਸੁਧਾਰਾਂ ’ਚ ਦੇਰੀ ਹੋ ਸਕਦੀ ਹੈ। ਗਲੋਬਲ ਰੇਟਿੰਗ ਏਜੰਸੀਆਂ ਮੁਤਾਬਕ ਕਿਰਤ ਅਤੇ ਭੂਮੀ ਵਰਗੇ ਸੁਧਾਰਾਂ ’ਤੇ ਅਸਰ ਪੈ ਸਕਦਾ ਹੈ। ਫਿਚ ਰੇਟਿੰਗਜ਼ ਅਤੇ ਮੂਡੀਜ਼ ਰੇਟਿੰਗਜ਼ ਨੇ ਵੱਖੋ ਵੱਖਰੇ ਬਿਆਨਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੇ ਬਹੁਮਤ ਗੁਆਉਣ ਕਾਰਨ ਦੇਸ਼ ਦੇ ਆਰਥਿਕ ਮੁਹਾਜ਼ ’ਤੇ ਪੈਣ ਵਾਲੇ ਅਸਰ ਬਾਰੇ ਸੰਭਾਵਨਾਵਾਂ ਜ਼ਾਹਰ ਕੀਤੀਆਂ ਹਨ। ਫਿਚ ਨੇ ਕਿਹਾ, ‘‘ਜਾਪਦਾ ਹੈ ਕਿ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ ਅਗਲੀ ਸਰਕਾਰ ਬਣਾ ਸਕਦਾ ਹੈ ਅਤੇ ਮੋਦੀ ਤੀਜੀ ਵਾਰ ਪ੍ਰਧਾਨ ਬਣ ਸਕਦੇ ਹਨ ਪਰ ਬਹੁਮਤ ਨਾ ਹੋਣ ਕਾਰਨ ਸਰਕਾਰ ਦਾ ਸੁਧਾਰ ਏਜੰਡਾ ਉਨ੍ਹਾਂ ਲਈ ਚੁਣੌਤੀ ਬਣ ਸਕਦਾ ਹੈ। ਭਾਜਪਾ ਨੂੰ ਆਪਣੇ ਗੱਠਜੋੜ ਭਾਈਵਾਲਾਂ ’ਤੇ ਨਿਰਭਰ ਰਹਿਣਾ ਪਵੇਗਾ ਜਿਸ ਕਾਰਨ ਅਹਿਮ ਸੁਧਾਰ ਖਾਸ ਕਰਕੇ ਕਿਰਤ ਅਤੇ ਭੂਮੀ ਨਾਲ ਜੁੜੇ ਸੁਧਾਰ ਲਾਗੂ ਕਰਨਾ ਬਹੁਤ ਮੁਸ਼ਕਲ ਹੋਵੇਗਾ। ਭਾਜਪਾ ਨੇ ਦੇਸ਼ ’ਚ ਉਤਪਾਦਨ ਦੀ ਮੁਕਾਬਲੇਬਾਜ਼ੀ ਨੂੰ ਹੱਲਾਸ਼ੇਰੀ ਦੇਣ ਲਈ ਇਨ੍ਹਾਂ ਸੁਧਾਰਾਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਲਿਆ ਸੀ।’’ ਮੂਡੀਜ਼ ਨੇ ਕਿਹਾ ਕਿ ਉਨ੍ਹਾਂ ਨੂੰ ਨੀਤੀਗਤ ਫ਼ੈਸਲੇ ਜਾਰੀ ਰਹਿਣ ਦੀ ਉਮੀਦ ਹੈ ਅਤੇ ਸਰਕਾਰ ਆਰਥਿਕ ਵਿਕਾਸ ਦੀ ਮਜ਼ਬੂਤੀ ਲਈ ਬੁਨਿਆਦੀ ਢਾਂਚੇ ਅਤੇ ਘਰੇਲੂ ਉਤਪਾਦਨ ’ਤੇ ਜ਼ੋਰ ਦੇਵੇਗੀ। ‘ਉਂਜ ਐੱਨਡੀਏ ਨੂੰ ਵੱਡਾ ਬਹੁਮਤ ਨਾ ਮਿਲਣ ਅਤੇ ਭਾਜਪਾ ਦੀਆਂ ਸੀਟਾਂ ਘਟਣ ਕਾਰਨ ਆਰਥਿਕ ਅਤੇ ਵਿੱਤੀ ਸੁਧਾਰਾਂ ’ਚ ਦੇਰੀ ਹੋ ਸਕਦੀ ਹੈ।’ ਫਿਚ ਨੂੰ ਵੀ ਆਸ ਹੈ ਕਿ ਸਰਕਾਰ ਦਾ ਕੈਪਐਕਸ (ਪੂੰਜੀ ਖ਼ਰਚਾ), ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ਅਤੇ ਵਿੱਤੀ ਮਜ਼ਬੂਤੀ ਵੱਲ ਧਿਆਨ ਲਗਾਤਾਰ ਕੇਂਦਰਤ ਰਹੇਗਾ। -ਪੀਟੀਆਈ

Advertisement

Advertisement