ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਨਸ਼ਨਰਜ਼ ਭਵਨ ਲਈ ਵਿੱਤੀ ਮਦਦ

08:06 AM Jun 13, 2024 IST
ਪੈਨਸ਼ਨਰਜ਼ ਭਵਨ ਲਈ ਰਾਸ਼ੀ ਭੇਟ ਕਰਦੇ ਹੋਏ ਅਹੁਦੇਦਾਰ।

ਪੱਤਰ ਪ੍ਰੇਰਕ
ਸਮਰਾਲਾ, 12 ਜੂਨ
ਸਮਰਾਲਾ ਸ਼ਹਿਰ ਦੀ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਭੀਮ ਰਾਓ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਸਮਰਾਲਾ ਵੱਲੋਂ ਸਹਿਯੋਗ ਦੇ ਤੌਰ ’ਤੇ ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਚਰਨਜੀਤ ਸਿੰਘ ਸੀਐੱਚਟੀ ਅਤੇ ਰਘਵੀਰ ਸਿੰਘ ਰਾਹੀਂ ਸੰਗਠਨ ਦੇ ਪ੍ਰਧਾਨ ਨੂੰ ਭੇਟ ਕੀਤੀ ਗਈ। ਪ੍ਰਧਾਨ ਮੇਘ ਸਿੰਘ ਜਵੰਦਾ ਨੇ ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ, ਅਹੁਦੇਦਾਰ ਅਤੇ ਸਮੁੱਚੇ ਮੈਂਬਰਾਂ ਵੱਲੋਂ ਦਿੱਤੇ ਇਸ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਪੈਨਸ਼ਨਰ ਭਵਨ ਬਣਨ ਨਾਲ ਪੈਨਸ਼ਨਰਾਂ ਦੇ ਵਿਚਾਰ-ਚਰਚਾ ਲਈ ਜਗ੍ਹਾ ਬਣ ਗਈ ਹੈ। ਉਨ੍ਹਾਂ ਸਮਰਾਲਾ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸੀਨੀਅਰ ਸਿਟੀਜ਼ਨਾਂ ਦੇ ਬੈਠਣ ਲਈ ਕੋਈ ਯੋਗ ਸਥਾਨ ਬਣਾ ਕੇ ਦੇਵੇ। ਇਸ ਮੌਕੇ ਕੁਲਵੰਤ ਰਾਏ ਖ਼ਜ਼ਾਨਚੀ, ਗੁਰਚਰਨ ਸਿੰਘ, ਹਿੰਮਤ ਸਿੰਘ, ਭੂਸ਼ਣ ਕੁਮਾਰ ਪਟਵਾਰੀ, ਅਸ਼ੋਕ ਕੁਮਾਰ, ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੇਲਾ ਸਿੰਘ, ਸੀਨੀਅਰ ਵਾਈਸ ਪ੍ਰਧਾਨ ਪੁਖਰਾਜ ਸਿੰਘ, ਜਨਰਲ ਸਕੱਤਰ ਸੁਨੀਲ ਕੁਮਾਰ, ਵਿੱਤ ਸਕੱਤਰ ਬਲਵਿੰਦਰ ਸਿੰਘ, ਕਮੇਟੀ ਮੈਂਬਰ ਰਤਨ ਲਾਲ, ਜੈ ਰਾਮ, ਜਗਜੀਤ ਸਿੰਘ ਸੇਖੋਂ, ਗੁਰਚਰਨ ਸਿੰਘ ਅਤੇ ਨੇਤਰ ਸਿੰਘ ਮੁਤਿਓਂ ਹਾਜ਼ਰ ਹੋਏ।

Advertisement

Advertisement
Advertisement