ਸੀਯੂਈਟੀ-ਯੂਜੀ ਪ੍ਰੀਖਿਆ ਦੀਆਂ ਫਾਈਨਲ ਆਂਸਰ ਕੀਅਜ਼ ਜਾਰੀ
06:56 AM Jul 26, 2024 IST
Advertisement
ਨਵੀਂ ਦਿੱਲੀ, 25 ਜੁਲਾਈ
ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਅੱਜ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ-ਅੰਡਰ ਗ੍ਰੈਜੂਏਟ (ਸੀਯੂਈਟੀ-ਯੂਜੀ) ਦੀਆਂ ਫਾਈਨਲ ਆਂਸਰ ਕੀਅਜ਼ ਜਾਰੀ ਕਰ ਦਿੱਤੀਆਂ ਹਨ। ਇਸ ਨਾਲ ਗ੍ਰੈਜੂਏਟ ਪਾਠਕ੍ਰਮਾਂ ਵਿੱਚ ਦਾਖਲੇ ਲਈ ਨਤੀਜਾ ਐਲਾਨਣ ਦਾ ਰਾਹ ਪੱਧਰਾ ਹੋ ਗਿਆ ਹੈ।
Advertisement
ਐੱਨਟੀਏ ਨੇ 7 ਜੁਲਾਈ ਨੂੰ ਸੀਯੂਈਟੀ-ਯੂਜੀ 2024 ਦੀਆਂ ਪ੍ਰੋਵੀਜ਼ਨਲ ਆਂਸਰ ਕੀਅਜ਼ ਜਾਰੀ ਕੀਤੀਆਂ ਸਨ ਜਦਕਿ ਕਰੀਬ 1,000 ਵਿਦਿਆਰਥੀਆਂ ਦੀ ਸ਼ਿਕਾਇਤ ਵਾਜਬ ਹੋਣ ’ਤੇ ਉਨ੍ਹਾਂ ਦੀ ਮੁੜ ਪ੍ਰੀਖਿਆ 19 ਜੁਲਾਈ ਨੂੰ ਲਈ ਗਈ ਸੀ। ਏਜੰਸੀ ਦੇ ਇਕ ਅਧਿਕਾਰੀ ਨੇ ਕਿਹਾ, ‘‘ਫਾਈਨਲ ਕੀਅਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਤੀਜੇ ਜਲਦੀ ਐਲਾਨੇ ਜਾਣਗੇ।’’
Advertisement
ਕੌਮੀ ਦਾਖਲਾ ਤੇ ਯੋਗਤਾ ਪ੍ਰੀਖਿਆ-ਗ੍ਰੈਜੂਏਟ (ਨੀਟ-ਯੂਜੀ) ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ-ਕੌਮੀ ਯੋਗਤਾ ਪ੍ਰੀਖਿਆ (ਯੂਜੀਸੀ-ਨੈੱਟ) ਸਣੇ ਵੱਖ-ਵੱਖ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਹੰਗਾਮੇ ਕਾਰਨ ਸੀਯੂਈਟੀ-ਯੂਜੀ 2024 ਦੇ ਨਤੀਜੇ ਐਲਾਨਣ ਵਿੱਚ ਦੇਰ ਹੋਈ ਹੈ।’’ -ਪੀਟੀਆਈ
Advertisement