ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿਲਮ ‘ਵਾਈਲਡ ਵਾਈਲਡ ਪੰਜਾਬ’ ਮੇਰੇ ਲਈ ਭਾਵਨਾਤਮਕ ਤੌਰ ’ਤੇ ਖਾਸ: ਸਨੀ ਸਿੰਘ

08:18 AM Jul 08, 2024 IST

ਮੁੰਬਈ: ਅਦਾਕਾਰ ਸਨੀ ਸਿੰਘ ਦੀ ਆਉਣ ਵਾਲੀ ਫਿਲਮ ‘ਵਾਈਲਡ ਵਾਈਲਡ ਪੰਜਾਬ’ ਅਤੇ ਆਪਣੀ ਮਰਹੂਮ ਮਾਤਾ ਨਾਲ ਭਾਵੁਕ ਸਾਂਝ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਲਈ ਇਹ ਫਿਲਮ ਇੰਨੀ ਖਾਸ ਕਿਉਂ ਹੈ ਤਾਂ ਉਸ ਨੇ ਭਾਵੁਕ ਹੁੰਦਿਆਂ ਕਿਹਾ, ‘‘ਇਹ ਮੇਰੀ ਮਾਂ ਲਈ ਸਭ ਤੋਂ ਖਾਸ ਅਤੇ ਅਹਿਮ ਫਿਲਮ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਪਰ ਉਨ੍ਹਾਂ ਇਸ ਦਾ ਹਰ ਸੀਨ ਦੇਖਿਆ ਹੋਇਆ ਹੈ।’’ ਉਸ ਨੇ ਕਿਹਾ, ‘‘ਜਦੋਂ ਫਿਲਮ ਨਾਲ ਸਬੰਧਤ ਕੋਈ ਗੱਲਬਾਤ ਹੁੰਦੀ ਸੀ ਤਾਂ ਉਹ ਬਹੁਤ ਉਤਸ਼ਾਹਿਤ ਨਜ਼ਰ ਆਉਂਦੀ ਅਤੇ ਮੈਨੂੰ ਪੁੱਛਦੀ ਕਿ ਇਹ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ।’’ ਅਦਾਕਾਰ ਨੇ ਕਿਹਾ, ‘‘ਮੇਰੀ ਮਾਤਾ ਇਸ ਫਿਲਮ ਲਈ ਬਹੁਤ ਉਤਸ਼ਾਹਿਤ ਸੀ। ਇਸ ਕਰਕੇ ਇਹ ਹਮੇਸ਼ਾ ਮੇਰੇ ਲਈ ਬਹੁਤ ਖਾਸ ਰਹੇਗੀ। ਇੱਥੋਂ ਤੱਕ ਕੇ ਲਵ (ਰੰਜਨ) ਸਰ ਨੂੰ ਵੀ ਪਤਾ ਸੀ ਕਿ ਮੈਂ ਇਸ ਫਿਲਮ ਨਾਲ ਭਾਵਨਾਤਮਕ ਤੌਰ ’ਤੇ ਕਿਉਂ ਜੁੜਿਆ ਹੋਇਆ ਹਾਂ। ਇਸ ਤੋਂ ਇਲਾਵਾ ਫਿਲਮ ਵਿਚਲੇ ਬਾਕੀ ਅਦਾਕਾਰਾਂ ਨਾਲ ਕੰਮ ਕਰਨਾ ਆਪਣੇ ਪਰਿਵਾਰ ਨਾਲ ਕੰਮ ਕਰਨ ਵਾਂਗ ਸੀ।’’ ਫਿਲਮ ਦਾ ਨਿਰਦੇਸ਼ਨ ਸਿਮਰਪ੍ਰੀਤ ਸਿੰਘ ਨੇ ਕੀਤਾ ਹੈ। ਫਿਲਮ ਵਿੱਚ ਸਨੀ ਤੋਂ ਇਲਾਵਾ ਵਰੁਣ ਸ਼ਰਮਾ, ਜੱਸੀ ਗਿੱਲ, ਮਨਜੋਤ ਸਿੰਘ ਅਤੇ ਪੱਤਰਲੇਖਾ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ 10 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸਨੀ ਨੇ ‘ਕਸੌਟੀ ਜ਼ਿੰਦਗੀ ਕੀ’ ਰਾਹੀਂ ਟੀਵੀ ’ਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਉਹ ਸੀਰੀਜ਼ ‘ਸ਼ਕੁੰਤਲਾ’ ਵਿੱਚ ਨਜ਼ਰ ਆਇਆ। 2010 ਵਿੱਚ ਫਿਲਮ ‘ਪਾਠਸ਼ਾਲਾ’ ਰਾਹੀਂ ਉਹ ਫਿਲਮੀ ਦੁਨੀਆ ਵਿੱਚ ਦਾਖਲ ਹੋਇਆ। ਇਸ ਤੋਂ ਬਾਅਦ ਉਹ ‘ਦਿਲ ਤੋ ਬੱਚਾ ਹੈ ਜੀ’, ‘ਆਕਾਸ਼ ਵਾਣੀ’, ‘ਪਿਆਰ ਕਾ ਪੰਚਨਾਮਾ 2’, ‘ਸੋਨੂ ਕੇ ਟੀਟੂ ਕੀ ਸਵੀਟੀ’, ‘ਦੇ ਦੇ ਪਿਆਰ ਦੇ’, ‘ਉਜੜਾ ਚਮਨ’, ‘ਜੈ ਮੰਮੀ ਦੀ’ ਅਤੇ ‘ਆਦਿਪੁਰਸ਼’ ਵਿੱਚ ਨਜ਼ਰ ਆ ਚੁੱਕਾ ਹੈ -ਆਈਏਐੱਨਐੱਸ

Advertisement

Advertisement