For the best experience, open
https://m.punjabitribuneonline.com
on your mobile browser.
Advertisement

ਦਿਲਜੀਤ ਦੇ ਲੰਡਨ ਸ਼ੋਅ ’ਚ ਬਾਦਸ਼ਾਹ ਦੀ ਖ਼ਾਸ ਸ਼ਿਰਕਤ

08:50 AM Oct 06, 2024 IST
ਦਿਲਜੀਤ ਦੇ ਲੰਡਨ ਸ਼ੋਅ ’ਚ ਬਾਦਸ਼ਾਹ ਦੀ ਖ਼ਾਸ ਸ਼ਿਰਕਤ
Advertisement

ਲੰਡਨ: ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ ‘ਦਿਲ-ਲੁਮਿਨਾਟੀ’ ਨੂੰ ਖਾਸ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਬਰਮਿੰਘਮ ਵਿੱਚ ਐੱਡ ਸ਼ੀਰਨ ਨਾਲ ਸ਼ੋਅ ਕਰਨ ਤੋਂ ਬਾਅਦ ਉਸ ਨੇ ਰੈਪਰ ਬਾਦਸ਼ਾਹ ਨੂੰ ਆਪਣੇ ਸ਼ੋਅ ਵਿੱਚ ਸੱਦਿਆ। ਬੀਤੇ ਦਿਨ ਲੰਡਨ ਵਿੱਚ ਦਿਲਜੀਤ ਦੇ ਸ਼ੋਅ ਦੌਰਾਨ ਬਾਦਸ਼ਾਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚੋਂ ਇੱਕ ਵੀਡੀਓ ਵਿੱਚ ਬਾਦਸ਼ਾਹ ਅਤੇ ਦਿਲਜੀਤ ਫਿਲਮ ‘ਕਰਿਊ’ ਦਾ ਗੀਤ ‘ਨੈਨਾ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਅਤੇ ਬਾਦਸ਼ਾਹ ਦੀ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਦਿਲਜੀਤ ਭਾਰਤ ਵਿੱਚ ਸ਼ੋਅ ਕਰ ਰਿਹਾ ਹੈ। 26 ਅਕਤੂਬਰ ਨੂੰ ਉਹ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੋਅ ਕਰੇਗਾ। ਇਸ ਤੋਂ ਬਾਅਦ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੂਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਪਹੁੰਚੇਗਾ। ‘ਸਾਰੇਗਾਮਾ’ ਵੱਲੋਂ ਸਾਂਝੇ ਕੀਤੇ ਗਏ ਨੋਟ ਅਨੁਸਾਰ ਦਿਲਜੀਤ ਭਾਰਤ ਵਿੱਚ ਟੂਰ ਕਰਨ ਲਈ ਬਹੁਤ ਉਤਸ਼ਾਹਿਤ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸਨੀ ਦਿਓਲ ਅਤੇ ਵਰੁਨ ਧਵਨ ਨਾਲ ਫਿਲਮ ‘ਬਾਰਡਰ 2’ ਵਿੱਚ ਨਜ਼ਰ ਆਵੇਗਾ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement