ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਲਮੀ ਅਦਾਕਾਰਾਵਾਂ ਨੇ ਵੱਖੋ-ਵੱਖਰੇ ਢੰਗ ਨਾਲ ਮਨਾਇਆ ਕਰਵਾ ਚੌਥ

07:51 AM Oct 22, 2024 IST

ਲੰਡਨ:

Advertisement

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੰਡਨ ਤੋਂ ਆਪਣੇ ਪਤੀ ਨਿਕ ਜੋਨਸ ਨਾਲ ਕਰਵਾ ਚੌਥ ਦੇ ਜਸ਼ਨ ਦੀ ਝਲਕ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ। ਵੀਡੀਓ ਵਿੱਚ ਪ੍ਰਿਯੰਕਾ ਨੇ ਲਾਲ ਚੁੰਨੀ ਨਾਲ ਮੇਲ ਖਾਂਦਾ ਮੈਰੂਨ ਟਰੈਕ ਸੂਟ ਪਾਇਆ ਹੋਇਆ ਸੀ। ਇੰਸਟਾਗ੍ਰਾਮ ’ਤੇ ਪ੍ਰਿਅੰਕਾ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਜਦੋਂ ਉਹ ਆਪਣਾ ਵਰਤ ਤੋੜਨ ਦੀ ਤਿਆਰੀ ਕਰ ਰਹੀ ਸੀ ਤਾਂ ਨਿੱਕ ਨੇ ਪ੍ਰਿਅੰਕਾ ਲਈ ਪਾਣੀ ਦਾ ਗਿਲਾਸ ਫੜਿਆ ਹੋਇਆ ਸੀ। ਦੋਵਾਂ ਨੇ ਪੂਜਾ ਦੀ ਥਾਲੀ ਦਾ ਪ੍ਰਬੰਧ ਕਰਦੇ ਹੋਏ ਆਪਣੀ ਮਾਂ ਮਧੂ ਚੋਪੜਾ ਨਾਲ ਵੀਡੀਓ ਕਾਲ ਕੀਤੀ। ਦੂਜੀ ਤਸਵੀਰ ਵਿੱਚ ਪ੍ਰਿਯੰਕਾ ਨਿਕ ਦੇ ਨਾਮ ਨਾਲ ਲਿਖਿਆ ਨੋਟ ਪੜ੍ਹਦੇ ਹੋਏ ਮੁਸਕਰਾਉਂਦੀ ਦਿਖਾਈ ਦਿੱਤੀ। ਤੀਜੀ ਤਸਵੀਰ ਵਿੱਚ ਉਸ ਦੀ ਗੁੰਝਲਦਾਰ ਢੰਗ ਨਾਲ ਡਿਜ਼ਾਈਨ ਕੀਤੀ ਮਹਿੰਦੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਉਸ ਦੇ ਹੱਥ ’ਤੇ ਨਿਕ ਦੀ ਜਨਮ ਮਿਤੀ ਦੇ ਨਾਲ ਦਿਲ ਦਾ ਚਿੰਨ੍ਹ ਬਣਿਆ ਹੋਇਆ ਸੀ। ਤਸਵੀਰਾਂ ਨਾਲ, ਪ੍ਰਿਯੰਕਾ ਨੇ 1999 ਦੀ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਦੇ ਕਲਾਸਿਕ ਗੀਤ ‘ਚਾਂਦ ਛੁਪਾ ਬਾਦਲ ਮੇਂ’ ਨੂੰ ਬੈਕਗ੍ਰਾਊਂਡ ਸੰਗੀਤ ਵਜੋਂ ਚੁਣਿਆ। ਉਸ ਨੇ ਲੰਡਨ ਤੋਂ ਕਰਵਾ ਚੌਥ ਮਨਾਉਣ ਵਾਲਿਆਂ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਨਿੱਕ, ਜਿਨ੍ਹਾਂ ਨੇ ਦਸੰਬਰ 2018 ਵਿੱਚ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿੱਚ ਈਸਾਈ ਅਤੇ ਹਿੰਦੂ ਰਸਮਾਂ ਨਾਲ ਵਿਆਹ ਕੀਤਾ ਸੀ, ਨੇ ਜਨਵਰੀ 2022 ਵਿੱਚ ਆਪਣੀ ਧੀ ਮਾਲਤੀ ਮੈਰੀ ਨੂੰ ਜਨਮ ਦਿੱਤਾ।

ਕਰਵਾ ਚੌਥ ’ਤੇ ਰਾਘਵ ਚੱਢਾ ਨੇ ਪਰਿਨੀਤੀ ਨੂੰ ਛੇੜਿਆ

ਮੁੰਬਈ:
Advertisement

ਅਦਾਕਾਰਾ ਪਰਿਨੀਤੀ ਚੋਪੜਾ ਅਤੇ ਰਾਘਵ ਚੱਢਾ, ਜਿਨ੍ਹਾਂ ਦਾ ਪਿਛਲੇ ਸਾਲ ਉਦੈਪੁਰ ਵਿੱਚ ਵਿਆਹ ਹੋਇਆ ਸੀ, ਨੇ ਨਵੀਂ ਦਿੱਲੀ ਵਿੱਚ ਆਪਣਾ ਦੂਜਾ ਕਰਵਾ ਚੌਥ ਮਨਾਇਆ। ਜੋੜੇ ਨੇ ਆਪਣੇ-ਆਪਣੇ ਇੰਸਟਾਗ੍ਰਾਮ ’ਤੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਇੱਕ ਤਸਵੀਰ ਵਿੱਚ ਰਾਘਵ ਨੂੰ ਪਰਿਨੀਤੀ ਦੀ ਪੋਨੀਟੇਲ ਖਿੱਚਦੇ ਦੇਖਿਆ ਗਿਆ। ਪੰਜਾਬ ਦਾ ਰਾਜ ਸਭਾ ਮੈਂਬਰ ਰਾਘਵ ਚੱਢਾ ਵੀਡੀਓ ਵਿੱਚ ‘ਕਰਵਾ ਚੌਥ ਮੁਬਾਰਕ, ਮੇਰੀ ਪਿਆਰੀ ਪਾਰੂ! ਕਹਿੰਦਾ ਹੋਇਆ ਦਿਖਾਈ ਦਿੰਦਾ ਹੈ।

ਕਰਵਾ ਚੌਥ ’ਤੇ ਕੈਟਰੀਨਾ ਕੈਫ਼ ਨੇ ਸੱਸ ਨਾਲ ਤਸਵੀਰ ਸਾਂਝੀਆਂ ਕੀਤੀਆਂ

ਮੁੰਬਈ:

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ’ਤੇ ਕਰਵਾ ਚੌਥ ਦੇ ਜਸ਼ਨ ਦੀਆਂ ਝਲਕੀਆਂ ਆਪਣੇ ਸਹੁਰਿਆਂ ਨਾਲ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਕੈਟਰੀਨਾ ਅਤੇ ਉਸ ਦੀ ਸੱਸ ਵੀਨਾ ਕੌਸ਼ਲ ਦੇ ਵਿਚਕਾਰ ਦਿਲ ਨੂੰ ਛੂਹਣ ਵਾਲੇ ਪਲ ਹਨ। ਇੱਕ ਤਸਵੀਰ ਵਿੱਚ ਵੀਨਾ ਕੈਟਰੀਨਾ ਨੂੰ ਪਿਆਰ ਨਾਲ ਅਸੀਸ ਦਿੰਦੀ ਦਿਖਾਈ ਦਿੰਦੀ ਹੈ। ਇੱਕ ਤਸਵੀਰ ਵਿੱਚ ਕੈਟਰੀਨਾ ਦੇ ਨਾਲ ਉਸ ਦੇ ਪਤੀ ਵਿੱਕੀ ਕੌਸ਼ਲ ਦੇ ਨਾਲ-ਨਾਲ ਸੰਨੀ, ਸ਼ਾਮ ਕੌਸ਼ਲ ਅਤੇ ਇਸਾਬੈਲ ਕੈਫ ਵੀ ਸ਼ਾਮਲ ਹਨ। -ਆਈਏਐੱਨਐੱਸ

ਸ਼ਿਲਪਾ ਸ਼ੈਟੀ ਅਤੇ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਨੇ ਕਰਵਾਚੌਥ ਦੀ ਖੁਸ਼ੀ ਕੀਤੀ ਸਾਂਝੀ

ਮੁੰਬਈ:

ਕਰਵਾ ਚੌਥ ’ਤੇ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੇ ਘਰ ਰੌਣਕਾਂ ਲੱਗੀਆਂ ਰਹੀਆਂ। ਸ਼ਿਲਪਾ ਸ਼ੈਟੀ ਨੇ ਕਰਵਾ ਚੌਥ ਮੌਕੇ ਵਿਸ਼ੇਸ਼ ਤੌਰ ’ਤੇ ਤਿਆਰ ਹੋ ਕੇ ਤਸਵੀਰਾਂ ਖਿਚਵਾਈਆਂਇਸ ਦੌਰਾਨ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਅਤੇ ਉਨ੍ਹਾਂ ਦੀ ਮਤਰੇਈ ਸੱਸ ਸੁਪ੍ਰਿਆ ਪਾਠਕ ਸਣੇ ਕਈ ਮਸ਼ਹੂਰ ਹਸਤੀਆਂ ਨੇ ਕਰਵਾ ਚੌਥ ਮਨਾਇਆ। ਇਸ ਮੌਕੇ ਸ਼ਿਲਪਾ ਸ਼ੈਟੀ, ਰਵੀਨਾ ਟੰਡਨ, ਮਹੀਪ ਕਪੂਰ, ਭਾਵਨਾ ਪਾਂਡੇ, ਨੀਲਮ ਕੋਠਾਰੀ, ਅਤੇ ਰੀਮਾ ਜੈਨ ਸਣੇ ਕਈ ਹੋਰ ਉੱਘੀਆਂ ਹਸਤੀਆਂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਦਾਕਾਰ ਪੰਕਜ ਕਪੂਰ ਅਤੇ ਨੇਲਿਮਾ ਅਜ਼ੀਮ ਦਾ ਪੁੱਤਰ ਹੈ। ਜਦੋਂ ਉਹ ਸਿਰਫ਼ ਸਾਢੇ ਤਿੰਨ ਸਾਲ ਦਾ ਸੀ ਤਾਂ ਉਸ ਦੇ ਮਾਤਾ-ਪਿਤਾ ਵੱਖ ਹੋ ਗਏ। ਮਗਰੋਂ ਪੰਕਜ ਨੇ ਸੁਪ੍ਰਿਆ ਪਾਠਕ ਨਾਲ ਵਿਆਹ ਕਰਵਾ ਲਿਆ, ਜਿਸ ਦੇ ਦੋ ਬੱਚੇ ਹਨ - ਧੀ ਸਨਾਹ ਅਤੇ ਪੁੱਤਰ ਰੁਹਾਨ।

Advertisement