For the best experience, open
https://m.punjabitribuneonline.com
on your mobile browser.
Advertisement

ਸ਼ਬਾਨਾ ਆਜ਼ਮੀ ਨੇ ਦੀਆ ਮਿਰਜ਼ਾ ਦੇ ਘਰ ਦੀਵਾਲੀ ਮਨਾਈ

08:39 AM Oct 28, 2024 IST
ਸ਼ਬਾਨਾ ਆਜ਼ਮੀ ਨੇ ਦੀਆ ਮਿਰਜ਼ਾ ਦੇ ਘਰ ਦੀਵਾਲੀ ਮਨਾਈ
Advertisement

ਮੁੰਬਈ: ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਅੱਜ ਦੀਆ ਮਿਰਜ਼ਾ ਦੀ ਦੀਵਾਲੀ ਪਾਰਟੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਅਦਿੱਤੀ ਰਾਓ ਹੈਦਰੀ ਅਤੇ ਸਯਾਨੀ ਗੁਪਤਾ ਵੀ ਨਜ਼ਰ ਆ ਰਹੀਆਂ ਹਨ। ਸ਼ਬਾਨਾ ਨੇ ਪ੍ਰਸ਼ੰਸਕਾਂ ਨੂੰ ਦੀਆ ਮਿਰਜ਼ਾ ਦੇ ਦੀਵਾਲੀ ਦੇ ਜਸ਼ਨਾਂ ਦੀ ਝਲਕ ਤਸਵੀਰਾਂ ਰਾਹੀਂ ਦਿਖਾਈ। ਤਸਵੀਰ ਵਿੱਚ ਸ਼ਬਾਨਾ ਆਜ਼ਮੀ, ਅਦਿੱਤੀ ਰਾਓ ਹੈਦਰੀ, ਸਯਾਨੀ ਗੁਪਤਾ ਅਤੇ ਦੀਆ ਮਿਰਜ਼ਾ ਨਾਲ ਰਵਾਇਤੀ ਪਹਿਰਾਵਿਆਂ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ‘‘ਦੀਆ ਅਤੇ ਵੈਭਵ ਦੀ ਦੀਵਾਲੀ ਪਾਰਟੀ ਵਿੱਚ ਸ਼ਾਮਿਲ ਸਿਰਜਣਾਤਮਕ ਔਰਤਾਂ।’’ ਜਿਵੇਂ ਹੀ ਉੱਘੀ ਅਦਾਕਾਰਾ ਨੇ ਤਸਵੀਰ ਸਾਂਝੀ ਕੀਤੀ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ।
ਦੀਆ ਮਿਰਜ਼ਾ ਨੇ ਟਿੱਪਣੀ ਕੀਤੀ, ‘‘ਲਵ ਯੂ ਅੰਮਾ। ਤੁਹਾਡੀ ਸ਼ਾਨਦਾਰ ਸਾੜੀ ਕਾਫ਼ੀ ਪਸੰਦ ਆਈ।’’ ਸਯਾਨੀ ਗੁਪਤਾ ਨੇ ਲਿਖਿਆ, ‘‘ਜਿਵੇਂ ਕਿ ਮੈਂ ਕਿਹਾ, ਤੁਸੀਂ ਸਾਡੇ ਵਜੂਦ ਦਾ ਮਾਰਗਦਰਸ਼ਨ ਕੀਤਾ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਸਦਾ ਲਈ।’’ ਇੱਕ ਪ੍ਰਸ਼ੰਸਕ ਨੇ ਲਿਖਿਆ, ‘‘ਖ਼ੂਬਸੂਰਤ ਔਰਤਾਂ ਇੱਕ ਫਰੇਮ ’ਚ।’’
ਜ਼ਿਕਰਯੋਗ ਹੈ ਕਿ ਦੀਆ ਅਤੇ ਉਸ ਦੇ ਪਤੀ ਵੈਭਵ ਰੇਖੀ ਨੇ ਆਪਣੇ ਘਰ ਦੀਵਾਲੀ ਦੇ ਜਸ਼ਨਾਂ ਸਬੰਧੀ ਪਾਰਟੀ ਰੱਖੀ ਸੀ ਜਿਸ ਵਿੱਚ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਸੀ। -ਆਈਏਐੱਨਐੱਸ

Advertisement

Advertisement
Advertisement
Author Image

sukhwinder singh

View all posts

Advertisement