ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਦਲਿਤ ਉਮੀਦਵਾਰਾਂ ਦੀਆਂ ਫਾਈਲਾਂ ਗੁਆਚੀਆਂ

06:51 AM Oct 08, 2024 IST
ਸੁਨਾਮ ਆਈਟੀਆਈ ਚੌਕ ’ਚ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ
ਇਥੋਂ ਨੇੜਲੇ ਪਿੰਡ ਸ਼ਾਹਪੁਰ ਕਲਾਂ ਦੇ ਲੋਕਾਂ ਨੇ ਅੱਜ ਸਥਾਨਕ ਆਈਟੀਆਈ ਚੌਕ ਵਿੱਚ ਚੱਕਾ ਜਾਮ ਕਰ ਦਿੱਤਾ। ਲੋਕਾਂ ਦਾ ਦੋਸ਼ ਸੀ ਕਿ ਪ੍ਰਸ਼ਾਸਨ ਵਲੋਂ ਸਾਹਪੁਰ ਪਿੰਡ ਦੀ ਸਰਪੰਚੀ ਲਈ ਕਾਗਜ਼ ਭਰਨ ਵਾਲੀਆਂ ਦੋ ਦਲਿਤ ਭਾਈਚਾਰੇ ਨਾਲ ਸਬੰਧਤ ਦੋ ਔਰਤਾਂ ਦੀਆਂ ਫਾਈਲਾਂ ਗੁੰਮ ਕਰ ਦਿੱਤੀਆਂ ਗਈਆਂ ਹਨ। ਆਪਣੇ ਉਮੀਦਵਾਰਾਂ ਦੀਆਂ ਫਾਈਲਾਂ ਗੁੰਮ ਹੋ ਜਾਣ ਤੋਂ ਭੜਕੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰੋਹ ’ਚ ਆਏ ਸਮਰਥਕਾਂ ਨੇ ਚੋਣ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਦਿੱਤਾ। ਅੰਬੇਡਕਰ ਮਜ਼ਦੂਰ ਚੇਤਨਾ ਮੰਚ ਪੰਜਾਬ ਦੇ ਕਨਵੀਨਰ ਕਰਨੈਲ ਸਿੰਘ ਨੀਲੋਵਾਲ ਅਤੇ ਹਰੀ ਸਿੰਘ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚ ਦੀ ਚੋਣ ਲੜਨ ਵਾਸਤੇ ਪਿੰਡ ’ਚੋਂ ਦਲਿਤ ਭਾਈਚਾਰੇ ਨਾਲ ਸਬੰਧਿਤ ਗਗਨਦੀਪ ਸਿੰਘ ਖਾਲਸਾ ਦੀ ਪਤਨੀ ਰਜਨੀ ਕੌਰ ਅਤੇ ਲਛਮਨ ਸਿੰਘ ਦੀ ਪਤਨੀ ਬਲਬੀਰ ਕੌਰ ਨੇ ਬੀਤੇ 4 ਅਕਤੂਬਰ ਨੂੰ ਸੁਨਾਮ ਵਿੱਚ 5 ਨੰਬਰ ਕਲੱਸਟਰ ਦੇ ਰਿਟਰਨਿੰਗ ਅਧਿਕਾਰੀ ਕੋਲ ਆਪਣੇ ਕਾਗਜ਼ ਜਮ੍ਹਾਂ ਕਰਵਾਏ ਸਨ। ਅੱਜ ਚੋਣ ਨਿਸ਼ਾਨ ਮਿਲਣ ਸਮੇਂ ਜਦੋਂ ਸਬੰਧਿਤ ਉਮੀਦਵਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਵਲੋਂ ਕਾਗਜ਼ ਦਾਖਲ ਨਾ ਕੀਤੇ ਹੋਣ ਬਾਰੇ ਆਖਿਆ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਰਸੀਦ ਨੂੰ ਜਾਅਲੀ ਗਰਦਾਨ ਦਿੱਤਾ। ਉਮੀਦਵਾਰ ਰਜਨੀ ਕੌਰ ਨੇ ਦੱਸਿਆ,‘‘ਅਸੀਂ ਦੋਵੇ ਉਮੀਦਵਾਰ ਪੜ੍ਹੇ ਲਿਖੇ ਨਹੀਂ ਹਾਂ ਅਤੇ ਕਿਉਂਕਿ ਪਿੰਡ ਜਨਰਲ ਲਈ ਰਾਂਖਵਾ ਹੈ ਅਤੇ ਇਸ ਲਈ ਸਰਪੰਚੀ ਲਈ ਖੜ੍ਹੇ ਕੁਝ ਇੱਕ ਧਨਾਢ ਉਮੀਦਵਾਰਾਂ ਨੇ ਚੋਣ ਅਧਿਕਾਰੀਆ ਨਾਲ ਮਿਲੀਭੁਗਤ ਕਰਕੇ ਸਾਡੀਆ ਫਾਈਲਾਂ ਜਾਣ ਬੁੱਝ ਕੇ ਗਾਇਬ ਕੀਤੀਆ ਹਨ।’’ ਇਸ ਮਾਮਲੇ ਸਬੰਧੀ ਜਦੋਂ ਸਹਾਇਕ ਚੋਣ ਅਧਿਕਾਰੀ ਗੁਰਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, ‘‘ਉਕਤ ਦੋਵੇਂ ਉਮੀਦਵਾਰ ਸਾਡੇ ਦਫ਼ਤਰ ਵਿੱਚ ਕਾਗਜ਼ ਭਰਨ ਆਏ ਹੀ ਨਹੀਂ, ਜੋ ਇਹ ਰਸੀਦਾਂ ਵਿਖਾ ਰਹੇ ਹਨ ਉਹ ਸਾਡੇ ਦਫ਼ਤਰ ਵੱਲੋਂ ਨਹੀਂ ਦਿੱਤੀਆ ਗਈਆਂ।’’

Advertisement

Advertisement