ਪਾਕਿਸਤਾਨ ਵਿੱਚ ਮੰਕੀਪੌਕਸ ਦਾ ਪੰਜਵਾਂ ਕੇਸ
11:28 PM Aug 31, 2024 IST
Advertisement
ਪੇਸ਼ਾਵਰ/ਕਰਾਚੀ, 31 ਅਗਸਤ
ਪੇਸ਼ਾਵਰ ਵਿੱਚ ਇਕ ਹਵਾਈ ਯਾਤਰੀ ’ਚ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਕਿਸਤਾਨ ’ਚ ਮੰਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ ਜਦਕਿ ਕਰਾਚੀ ਵਿੱਚ ਇਕ ਹੋਰ ਸ਼ੱਕੀ ਮਾਮਲੇ ਸਾਹਮਣੇ ਆਇਆ ਹੈ। ਇਹ ਜਾਣਕਾਰੀ ਅੱਜ ਸਿਹਤ ਅਧਿਕਾਰੀਆਂ ਨੇ ਦਿੱਤੀ। ਉੱਤਰ-ਪੱਛਮੀ ਪ੍ਰਾਂਤ ਖੈਬਰ ਪਖਤੂਨਖਵਾ ਦੇ ਜਨ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਇਰਸ਼ਾਦ ਅਲੀ ਨੇ ਕਿਹਾ ਕਿ ਹਵਾਈ ਅੱਡੇ ’ਤੇ ਤਾਇਨਾਤ ਸਿਹਤ ਮੁਲਾਜ਼ਮਾਂ ਨੂੰ ਵੀਰਵਾਰ ਨੂੰ ਜੇਦਾਹ ਤੋਂ ਆਏ ਦੋ ਯਾਤਰੀਆਂ ’ਚ ਮੰਕੀਪੌਕਸ ਦੇ ਲੱਛਣ ਦਿਖੇ। ਉਨ੍ਹਾਂ ਵਿੱਚੋਂ ਇਕ ਵਿੱਚ ਮੰਕੀਪੌਕਸ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਕਰਾਚੀ ਵਿੱਚ ਵੀ ਇਕ 32 ਸਾਲਾ ਵਿਅਕਤੀ ਨੂੰ ਮੰਕੀਪੌਕਸ ਦੇ ਸ਼ੱਕੀ ਲੱਛਣਾਂ ਕਰ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ
Advertisement
Advertisement
Advertisement