ਤਲਵਾਰਬਾਜ਼ੀ: ਹਰਲੀਨ ਕੌਰ ਨੇ ਸੋਨ ਤਗਮਾ ਜਿੱਤਿਆ
06:58 AM Mar 30, 2024 IST
ਸੁਨਾਮ ਉਧਮ ਸਿੰਘ ਵਾਲਾ: ਸਮਾਜ ਸੇਵੀ ਅਮਰਿੰਦਰ ਸਿੰਘ ਮੋਨੀ ਨੰਬਰਦਾਰ ਦੀ ਪੁੱਤਰੀ ਅਤੇ ਡੀਏਵੀ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਵੱਲੋਂ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਆਂਧਰਾ ਪ੍ਰਦੇਸ਼ ਵਿੱਚ ਹੋਏ ਤਲਵਾਰਬਾਜ਼ੀ ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਮੌਕੇ ਹਰਲੀਨ ਕੌਰ ਨੇ ਦੱਸਿਆ ਕਿ ਉਸ ਦੀ ਇਸ ਜਿੱਤ ਵਿੱਚ ਪਰਿਵਾਰ, ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਉਹ ਉਨ੍ਹਾਂ ਦਾ ਵੀ ਧੰਨਵਾਦ ਕਰਦੀ ਹੈ। ਅਮਰਿੰਦਰ ਸਿੰਘ ਮੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੁੱਤਰੀ ਦੇ ਉੱਪਰ ਪੂਰਾ ਮਾਣ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement