ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਨਕਮ ਟੈਕਸ ਨਾ ਭਰਨ ਦੇ ਪੰਜ ਕੇਸਾਂ ’ਚੋਂ ਮਹਿਲਾ ਪ੍ਰੋਫੈਸਰ ਬਰੀ

07:28 AM Aug 27, 2023 IST

ਪੱਤਰ ਪ੍ਰੇਰਕ
ਬਠਿੰਡਾ, 26 ਅਗਸਤ
ਅਦਾਲਤ ਨੇ ਇਨਕਮ ਟੈਕਸ ਗਬਨ ਕਰਨ ਦੇ 5 ਕੇਸਾਂ ’ਚੋਂ ਮਹਿਲਾ ਪ੍ਰੋਫੈਸਰ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਸਥਾਨਕ ਸ਼ਹਿਰ ਦੇ ਵਕੀਲ ਹਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਵੱਲੋਂ ਸਾਲ 2019 ਦੌਰਾਨ ਪ੍ਰੋਫੈਸਰ ਹਿਮਾਨੀ ਸ਼ਰਮਾ ਦੇ ਖਿਲਾਫ ਟੈਕਸ ਗਬਨ ਕਰਨ ਦੇ ਸਬੰਧ ਵਿੱਚ 5 ਕੇਸ ਅਦਾਲਤ ’ਚ ਦਾਇਰ ਕੀਤੇ ਗਏ ਸਨ, ਜਦੋਂ ਕਿ ਪ੍ਰੋਫੈਸਰ ਹਿਮਾਨੀ ਸ਼ਰਮਾ ਦੀ ਤਨਖਾਹ ਟੈਕਸ ਕੱਟੇ ਜਾਣ ਤੋਂ ਬਾਅਦ ਹੀ ਉਨ੍ਹਾਂ ਦੇ ਖਾਤੇ ਵਿੱਚ ਆਉਂਦੀ ਸੀ, ਪਰ ਫਿਰ ਵੀ ਉਨ੍ਹਾਂ ਖ਼ਿਲਾਫ਼ 5 ਕੇਸ ਦਾਇਰ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਵਕੀਲ ਹਰਪਾਲ ਸਿੰਘ ਚਹਿਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਤੇ ਸਬੂਤਾਂ ਦੀ ਘਾਟ ਕਾਰਨ ਪ੍ਰੋ. ਹਿਮਾਨੀ ਸ਼ਰਮਾ ਨੂੰ ਸਾਰੇ ਕੇਸਾਂ ’ਚੋਂ ਬਰੀ ਕਰਦੇ ਹਏ ਕੇਸਾਂ ਨੂੰ ਰੱਦ ਕਰ ਦਿੱਤਾ ਹੈ।

Advertisement

Advertisement